ਭਾਜਪਾ ਯੁਵਾ ਮੋਰਚਾ ਦਿਹਾਤੀ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ
Sunday, Oct 14, 2018 - 02:05 AM (IST)

ਅਜਨਾਲਾ, (ਬਾਠ)- ਭਾਜਪਾ ਯੁਵਾ ਸਪੋਰਟਸ ਵਿੰਗ ਦੇ ਸੂਬਾ ਪ੍ਰਧਾਨ ਗੌਰਵ ਰਾਜਪੂਤ ਨੇ ਕਿਹਾ ਕਿ ਅਾਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਕੌਮੀ ਪੱਧਰ ’ਤੇ ਜਿੱਤ ਯਕੀਨੀ ਬਣਾਉਣ ਤੇ ਮੋਦੀ ਸਰਕਾਰ ਨੂੰ ਮੁਡ਼ ਸੱਤਾ ’ਚ ਲਿਆਉਣ ਲਈ ਨੌਜਵਾਨਾਂ ਦਾ ਵੱਡਮੁੱਲਾ ਯੋਗਦਾਨ ਹੋਵੇਗਾ ਅਤੇ ਨੌਜਵਾਨਾਂ ਦੀ ਚੋਣਾਂ ’ਚ ਨਿਰਣਾਇਕ ਭੂਮਿਕਾ ਨਿਰਧਾਰਤ ਕਰਨ ਤੇ ਰਣਨੀਤੀ ਉਲੀਕਣ ਲਈ 26, 27 ਤੇ 28 ਅਕਤੂਬਰ ਨੂੰ ਹੈਦਰਾਬਾਦ ’ਚ ਭਾਜਪਾ ਯੁਵਾ ਮੋਰਚਾ ਦਾ ਕੌਮੀ ਇਜਲਾਸ ਹੋਵੇਗਾ। ਗੌਰਵ ਅੱਜ ਇਥੇ ਭਾਜਪਾ ਯੁਵਾ ਮੋਰਚਾ ਜ਼ਿਲਾ ਦਿਹਾਤੀ ਦੇ ਆਗੂਆਂ ਤੇ ਵਰਕਰਾਂ ਦੀ ਪ੍ਰਧਾਨ ਰਮੇਸ਼ ਜੈ ਦੁਰਗੇ ਦੀ ਅਗਵਾਈ ’ਚ ਹੋਈ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਮੀਟਿੰਗ ’ਚ ਹੈਦਰਾਬਾਦ ਹਾਜ਼ਰੀ ਯਕੀਨੀ ਬਣਾਉਣ ਲਈ ਜ਼ਿਲਾ ਦਿਹਾਤੀ ਦੇ ਆਗੂਆਂ ਨੂੰ ਡਿਊਟੀਆਂ ਸੌਂਪੀਆਂ ਤੇ ਕਿਹਾ ਕਿ ਪੰਜਾਬ ’ਚੋਂ ਵੱਡੀ ਗਿਣਤੀ ’ਚ ਨੌਜਵਾਨ ਇਸ ਇਜਲਾਸ ’ਚ ਸ਼ਾਮਿਲ ਹੋਣਗੇ। ਉਪਰੰਤ ਉਨ੍ਹਾਂ ਕੈਪਟਨ ਸਰਕਾਰ ਦੀਆਂ ਚੋਣ ਵਾਅਦਾ-ਖਿਲਾਫੀਆਂ ਵਿਰੁੱਧ ਮੁਜ਼ਾਹਰਾ ਤੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਚੋਣ ਵਾਅਦੇ ਪੂਰੇ ਕਰਨ ’ਚ ਫੇਲ ਸਾਬਿਤ ਹੋਈ ਹੈ।
ਇਸ ਮੌਕੇ ਸੰਤੋਖ ਸਿੰਘ ਟਿਨਾਣਾ, ਬਾਊ ਸਿੰਘ ਭਿੰਡੀ ਨੈਣ, ਧਰਮ ਸਿੰਘ ਭਿੰਡੀ ਸੈਦਾਂ, ਕੁਲਦੀਪ ਸਿੰਘ, ਜਗਤਾਰ ਸਿੰਘ ਛੰਨਾ, ਸਤਪਾਲ ਸਿੰਘ, ਜੱਗਾ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਛਾਨੋਘੋਗਾ, ਧਰਮਪਾਲ ਸਿੰਘ ਤੂਰ, ਦਲਬੀਰ ਸਿੰਘ ਭਿੰਡੀਆਂ, ਸੁਰਜੀਤ ਸਿੰਘ ਬੱਲਡ਼ਵਾਲ ਛੰਨਾ, ਬੱਬੂ ਜਸਰਾਊਰ ਆਦਿ ਆਗੂ ਹਾਜ਼ਰ ਸਨ।