ਸ਼ਹਿਰ ’ਚ ਦੂਜੇ ਦਿਨ ਵੀ ਨਾਜਾਇਜ਼ ਕਬਜ਼ੇ ਖਤਮ ਕਰਵਾਉਣ ਦੀ ਮੁਹਿੰਮ ਜਾਰੀ
Thursday, Jan 17, 2019 - 02:35 AM (IST)
ਗੁਰਦਾਸਪੁਰ, (ਵਿਨੋਦ, ਹਰਮਨਪ੍ਰੀਤ)- ਨਗਰ ਕੌਂਸਲ ਗੁਰਦਾਸਪੁਰ ਅਤੇ ਪੁਲਸ ਨੇ ਅੱਜ ਦੂਜੇ ਦਿਨ ਵੀ ਸ਼ਹਿਰ ਦੀਆਂ ਸਡ਼ਕਾਂ ਅਤੇ ਬਾਜ਼ਾਰਾਂ ’ਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਮੁਹਿੰਮ ਜਾਰੀ ਰੱਖੀ। ਅੱਜ ਡੀ. ਐੱਸ. ਪੀ. ਸਿਟੀ ਦੇਵਦੱਤ ਸ਼ਰਮਾ, ਨਗਰ ਕੌਂਸਲ ਗੁਰਦਾਸਪੁਰ ਦੇ ਈ. ਓ. ਭੁਪਿੰਦਰ ਸਿੰਘ ਅਤੇ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਦੀ ਅਗਵਾਈ ’ਚ ਨਗਰ ਕੌਂਸਲ ਕਰਮਚਾਰੀਆਂ ਨੇ ਸਵੇਰੇ ਹੀ ਇਹ ਮੁਹਿੰਮ ਸ਼ੁਰੂ ਕੀਤੀ।
ਸਡ਼ਕ ’ਤੇ ਅਸਥਾਈ ਨਾਜਾਇਜ਼ ਕਬਜ਼ੇ ਕਰਨ ਵਾਲੇ ਅੱਠ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਅਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜਦ ਫਿਰ ਨਾਜਾਇਜ਼ ਕਬਜ਼ੇ ਕੀਤੇ ਗਏ ਤਾਂ ਪੁਲਸ ਕਾਰਵਾਈ ਕੀਤੀ ਜਾਵੇਗ।
ਕਿੱਥੇ-ਕਿੱਥੇ ਹਟਾਏ ਨਾਜਾਇਜ਼ ਕਬਜ਼ੇ
ਨਗਰ ਕੌਂਸਲ ਦੀਆਂ ਟਰਾਲੀਆਂ ਨਾਲ ਲਈ ਇਹ ਕਰਮਚਾਰੀ ਪਹਿਲਾਂ ਹਨੂੰਮਾਨ ਚੌਕ ਪਹੁੰਚੇ ਅਤੇ ਉੱਥੇ ਕੁਝ ਸ਼ੋਰੂਮਜ਼ ਵਲੋਂ ਸਡ਼ਕ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਸਮਾਮਤ ਕਰ ਕੇ ਲਾਇਬ੍ਰੇਰੀ ਰੋਡ, ਅਮਾਮਵਾਡ਼ਾ ਬਾਜ਼ਾਰ, ਸਿਵਾਲਾ ਬਾਜ਼ਾਰ ਅਤੇ ਕਾਹਨੂੰਵਾਨ ਚੌਕ ’ਚ ਇਹ ਮੁਹਿੰਮ ਚਲਾਈ । ਸਡ਼ਕਾਂ ਅਤੇ ਬਾਜ਼ਾਰਾਂ ’ਚ ਰੱਖੇ ਸਾਮਾਨ ਦੀਅਾਂ ਲਗਭਗ ਚਾਰ ਟਰਾਲੀਅਾਂ ਜ਼ਬਤ ਕੀਤੀਆਂ ਗਈਆਂ।
ਕੁਝ ਸਥਾਨਾਂ ’ਤੇ ਦੁਕਾਨਦਾਰਾਂ ਨੇ ਵੀ ਕੀਤਾ ਵਿਰੋਧ
ਜਦ ਪੁਲਸ ਤੇ ਨਗਰ ਕੌਂਸਲ ਦੇ ਕਰਮਚਾਰੀ ਤੇ ਅਧਿਕਾਰੀ ਸ਼ਿਵਾਲਾ ਮੰਦਰ ਕੋਲ ਨਾਜਾਇਜ਼ ਕਬਜ਼ੇ ਖਤਮ ਕਰਨ ਲਈ ਪਹੁੰਚੇ ਤਾਂ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਬਾਜ਼ਾਰਾਂ ਤੇ ਸਡ਼ਕਾਂ ਤੋਂ ਨਾਜਾਇਜ਼ ਕਬਜ਼ੇ ਖਤਮ ਕੀਤੇ ਜਾਣ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਤਾਂ ਖੁਦ ਨਗਰ ਕੌਂਸਲ ’ਚ ਲਿਖਤੀ ਪੱਤਰ ਦੇ ਕੇ ਆਏ ਸੀ ਕਿ ਅਸੀਂ ਬਾਜ਼ਾਰ ਵਾਲੇ ਨਾਜਾਇਜ਼ ਕਬਜ਼ੇ ਖਤਮ ਕਰਨ ’ਚ ਸਹਿਯੋਗ ਕਰਨ ਨੂੰ ਤਿਆਰ ਹਾਂ, ਪਰ ਨਾਜਾਇਜ਼ ਕਬਜ਼ੇ ਬਿਨਾਂ ਭੇਦਭਾਵ ਦੇ ਹੋਣੇ ਚਾਹੀਦੇ ਹਨ। ਭਾਈ ਭਤੀਜਾਵਾਦ ਦਾ ਤਿਆਗ ਕਰ ਕੇ ਜਦ ਨਾਜਾਇਜ਼ ਕਬਜ਼ੇ ਖਤਮ ਕਰਨ ਦੀ ਕੋਸ਼ਿਸ ਹੋਵੇਗੀ ਤਾਂ ਸਾਰਾ ਸ਼ਹਿਰ ਸਹਿਯੋਗ ਕਰੇਗਾ।