ਅਜੀਬੋ ਗਰੀਬ ਤਰੀਕੇ ਨਾਲ ਬਿਲਡਿੰਗ ਮਟੀਰੀਅਲ ਮਾਲਕ ਨੂੰ 40,500 ਦੀ ਵੱਜੀ ਠੱਗੀ

Tuesday, Sep 16, 2025 - 05:46 PM (IST)

ਅਜੀਬੋ ਗਰੀਬ ਤਰੀਕੇ ਨਾਲ ਬਿਲਡਿੰਗ ਮਟੀਰੀਅਲ ਮਾਲਕ ਨੂੰ 40,500 ਦੀ ਵੱਜੀ ਠੱਗੀ

ਪੱਟੀ (ਸੌਰਭ)- ਨੌਸਰਬਾਜ਼ ਠੱਗਾਂ ਵੱਲੋਂ ਅਜੀਬੋ ਗਰੀਬ ਤਰੀਕੇ ਨਾਲ ਪੱਟੀ ਦੇ ਨਦੋਹਰ ਚੌਕ ਵਿਚ ਸਥਿਤ ਰਾਜ ਬਿਲਡਿੰਗ ਮਟੀਰੀਅਲ ਦਾ ਮਾਲਕ 40,500 ਰੂਪੈ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਮੌਕੇ ਰਾਜਿੰਦਰ ਸਿੰਘ ਬੁਰਜ ਨੇ ਦੱਸਿਆ ਕਿ ਮੈਨੂੰ ਇਕ ਦੁਕਾਨਦਾਰ ਦਾ ਫੋਨ ਆਇਆ ਕਿ ਫੌਜੀ ਛਾਉਣੀ ਪੱਟੀ ਤੋਂ ਸੀਮੈਂਟ ਲੈਣ ਲਈ ਫੋਨ ਆਇਆ ਹੈ, ਜਿਸ ਨੂੰ 50 ਬੈਗ ਸੀਮੈਂਟ ਚਾਹੀਦਾ ਹੈ।

ਇਹ ਵੀ ਪੜ੍ਹੋ- ਪੰਜਾਬ ਤੋਂ ਸ਼ੁਰੂ ਹੋਈ ਅੰਮ੍ਰਿਤ ਭਾਰਤ ਰੇਲਗੱਡੀ, ਯਾਤਰੀਆਂ ਦੀਆਂ ਲੱਗਣਗੀਆਂ ਮੌਜਾਂ

ਥੋੜੀ ਦੇਰ ਬਾਅਦ ਹੀ ਉਕਤ ਨੌਸਰਬਾਜ਼ ਦਾ ਫੋਨ ਰਾਜਿੰਦਰ ਸਿੰਘ ਨੂੰ 91-8107228508 ਨੰਬਰ ਤੋਂ ਫੋਨ ਆਇਆ ਕਿ 50 ਬੈਗ ਸੀਮੈਂਟ ਚਾਹੀਦਾ ਹੈ, ਜਿਸ ਦਾ ਬਿੱਲ ਬਣਾ ਕੇ ਫੋਨ ’ਤੇ ਭੇਜ ਦਿਓ ਜਦ ਉਸ ਨੂੰ ਬਿੱਲ ਭੇਜਿਆ ਤਾਂ ਥੋੜੀ ਦੇਰ ਬਾਅਦ ਉਕਤ ਨੌਸਰਬਾਜ਼ ਦਾ ਫੋਨ ਆਇਆ ਕਿ ਤੁਹਾਡੇ ਖਾਤੇ ਵਿਚ 40,500 ਰੂਪੈ ਗਲਤ ਪੈ ਗਏ ਹਨ, ਜਿਸ ਦਾ ਸਕਰੀਨ ਸ਼ੋਟ ਪਾ ਦਿੱਤਾ ਗਿਆ ਅਤੇ ਕਿਹਾ ਕਿ ਇਸ ਦਾ ਮੈਸੇਜ ਤੁਹਾਨੂੰ ਥੋੜੀ ਦੇਰ ਬਾਅਦ ਆਵੇਗਾ, ਜਿਸ ’ਤੇ ਦੁਕਾਨਦਾਰ ਨੇ ਗੱਲਾਂ ਵਿਚ ਆ ਕੇ ਉਸ ਵੱਲੋਂ ਭੇਜਿਆ ਗਿਆ ਨੇਹਾ ਕੁਮਾਰੀ ਨਾਮ ਦੇ ਖਾਤੇ ਵਿਚ 40,500 ਰੂਪੈ ਪਾ ਦਿੱਤੇ।

ਇਹ ਵੀ ਪੜ੍ਹੋ- ਪੰਜਾਬ 'ਚ ਪਸਰਿਆ ਸੋਗ, ਪ੍ਰਦੇਸਾਂ ਨੇ ਲੈ ਲਈ ਪੰਜਾਬੀ ਮੁੰਡਿਆਂ ਦੀ ਜਾਨ

ਥੋੜੀ ਦੇਰ ਬਾਅਦ ਉਕਤ ਠੱਗ ਦਾ ਫੋਨ ਬੰਦ ਹੋ ਗਿਆ ਪਰ ਇਸ ਤੋਂ ਬਾਅਦ ਉਹ ਇਕ ਟੀ.ਵੀ ਦੀ ਦੁਕਾਨ ਤੋਂ ਵੀ ਠੱਗੀ ਮਾਰ ਚੱਲਿਆ ਸੀ ਪਰ ਦੁਕਾਨਦਾਰ ਹੁਸ਼ਿਆਰੀ ਨਾਲ ਬਚ ਗਿਆ। ਇਸ ਮੌਕੇ ਠੱਗੀ ਦਾ ਸ਼ਿਕਾਰ ਹੋਏ ਰਾਜਿੰਦਰ ਸਿੰਘ ਆਮ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਗਲਤ ਅਨਸਰਾਂ ਪਾਸੋ ਬਚ ਕੇ ਰਹਿਣ। ਜਦ ਇਸ ਨੰਬਰ ਦੀ ਜਾਂਚ ਕਰਾਈ ਗਈ ਤਾਂ ਨੰਬਰ ਬੰਬੇ ਦੀ ਨੇਹਾ ਕੁਮਾਰੀ ਦੇ ਨਾਮ ਦਾ ਨਿਕਲਿਆ ਹੈ, ਜਿਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News