ਬੀ. ਐੱਸ. ਐੱਫ. ਨੇ ਪਾਕਿ ਰੇਂਜਰਸ ਨੂੰ ਸੌਂਪੀ ਘੁਸਪੈਠੀਏ ਦੀ ਲਾਸ਼

10/19/2019 9:13:16 PM

ਅੰਮ੍ਰਿਤਸਰ, (ਨੀਰਜ)- 3 ਦਿਨ ਇੰਤਜ਼ਾਰ ਕਰਨ ਤੋਂ ਬਾਅਦ ਆਖਿਰਕਾਰ ਬੀ. ਐੱਸ. ਐੱਫ. ਨੇ ਪਾਕਿਸਤਾਨੀ ਘੁਸਪੈਠੀਏ ਗੁਲਫ ਰਾਜ ਦੀ ਲਾਸ਼ ਨੂੰ ਪਾਕਿ ਰੇਂਜਰਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਜੀ. ਆਰ. ਪੀ. ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਨੂੰ ਪਾਕਿਸਤਾਨੀ ਘੁਸਪੈਠੀਏ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। 19 ਸਾਲ ਦਾ ਗੁਲਫ ਰਾਜ ਹੈਰੋਇਨ ਸਮੱਗਲਿੰਗ ਜਾਂ ਪ੍ਰਵੇਸ਼ ਕਰਨ ਦੀ ਫਿਰਾਕ ਵਿਚ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਫਿਰ ਕਿਸੇ ਹੋਰ ਮਕਸਦ ਨਾਲ ਆ ਰਿਹਾ ਸੀ, ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇੰਨਾ ਜ਼ਰੂਰ ਹੈ ਕਿ ਕਈ ਸਾਲਾਂ ਬਾਅਦ ਪਾਕਿਸਤਾਨ ਦੇ ਕਿਸੇ ਨਾਗਰਿਕ ਦੀ ਲਾਸ਼ ਭਾਰਤ ਤੋਂ ਮਿਲੀ ਹੋਵੇ।

ਆਮ ਤੌਰ ’ਤੇ ਜਦੋਂ ਵੀ ਕੋਈ ਪਾਕਿਸਤਾਨੀ ਘੁਸਪੈਠੀਆ ਜਾਂ ਹੈਰੋਇਨ ਸਮੱਗਲਰ ਬਾਰਡਰ ਪਾਰ ਕਰਦੇ ਸਮੇਂ ਬੀ. ਐੱਸ. ਐੱਫ. ਦੀ ਗੋਲੀ ਨਾਲ ਮਾਰਿਆ ਜਾਂਦਾ ਹੈ ਤਾਂ ਉਸ ਦੀ ਲਾਸ਼ ਲੈਣ ਤੋਂ ਪਾਕਿਸ1 ਤਾਨ ਸ਼ਰੇਆਮ ਮਨ੍ਹਾ ਕਰਦਾ ਆਇਆ ਹੈ। ਪਾਕਿ ਰੇਂਜਰਸ ਤਾਂ ਇਥੋਂ ਤੱਕ ਕਹਿ ਦਿੰਦੇ ਹਨ ਕਿ ਮਾਰੇ ਗਏ ਘੁਸਪੈਠੀਏ ਜਾਂ ਸਮੱਗਲਰ ਪਾਕਿਸਤਾਨ ਦੇ ਹੀ ਨਹੀਂ ਹਨ। ਇਸ ਵਾਰ ਲਾਸ਼ ਲੈ ਕੇ ਪਾਕਿਸਤਾਨ ਕਿਹਡ਼ੀ ਚਾਲ ਚੱਲ ਰਿਹਾ ਹੈ, ਇਹ ਹੁਣ ਤੱਕ ਕਿਸੇ ਨੂੰ ਪਤਾ ਨਹੀਂ ਹੈ। ਪਾਕਿ ਰੇਂਜਰਸ ਨੂੰ ਲਾਸ਼ ਸੌਂਪਦੇ ਸਮੇਂ ਬਾਕਾਇਦਾ ਡਿਊਟੀ ਮੈਜਿਸਟ੍ਰੇਟ ਦੀ ਨਿਗਰਾਨੀ ਵਿਚ ਵੀਡੀਓਗ੍ਰਾਫੀ ਵੀ ਕਰਵਾਈ ਗਈ।


KamalJeet Singh

Content Editor

Related News