ਸਰਹੱਦੀ ਖੇਤਰ ''ਚ BSF ਨੇ ਸ਼ਹੀਦ ਪਰਿਵਾਰਾਂ ਨਾਲ ਮਨਾਈ ਹੋਲੀ, ਜਵਾਨਾਂ ਨੇ ਖੁਸ਼ੀ ''ਚ ਪਾਏ ਭੰਗੜੇ

03/24/2024 12:48:55 PM

ਬਮਿਆਲ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ। ਹਰ ਕੋਈ ਇਸ ਤਿਉਹਾਰ ਨੂੰ ਆਪਣੇ ਪਰਿਵਾਰ ਸਮੇਤ ਬੜੀ ਧੂਮਧਾਮ ਨਾਲ ਮਨਾਉਂਦੇ ਹਨ, ਪਰ ਸਾਡੇ ਸਰਹੱਦਾਂ 'ਤੇ ਦੇਸ਼ ਦੇ ਰਖਵਾਲੇ ਆਪਣੇ ਘਰਾਂ ਤੋਂ ਦੂਰ ਹੋ ਕੇ ਹੋਲੀ ਦੇ ਇਸ ਤਿਉਹਾਰ ਨੂੰ ਆਪਣੇ ਦੋਸਤਾਂ-ਮਿੱਤਰਾਂ ਨਾਲ ਹੋਲੀ ਦੇ ਇਸ ਤਿਉਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ।

PunjabKesari

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ

ਜਿਸਦੇ ਚਲਦੇ ਅੱਜ ਸ਼ਹੀਦ ਸੈਨਿਕ ਸੁਰੱਖਿਆ ਸਮਿਤੀ ਦੀ ਟੀਮ ਵੱਲੋਂ ਭਾਰਤ ਪਾਕਿ ਸਰਹੱਦ ਤੇ ਬਿਲਕੁੱਲ ਜ਼ੀਰੋ ਲਾਈਨ 'ਤੇ ਪੈਂਦੇ ਬਮਿਆਲ ਸੈਕਟਰ 'ਚ ਸ਼ਹੀਦ ਕਮਲਜੀਤ ਸਿੰਘ ਦੇ ਨਾਮ 'ਤੇ ਬਣੀ  ਬੀ.ਐੱਸ.ਐੱਫ ਦੀ ਪੋਸਟ 'ਤੇ ਪਹੁੰਚ ਕੇ ਜਵਾਨਾਂ ਨਾਲ ਧੂਮ ਧਾਮ ਨਾਲ ਹੋਲੀ ਮਨਾਈ ਗਈ । ਇਸ ਮੌਕੇ  ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਦੇ ਸ਼ਹੀਦ ਪਰਿਵਾਰਾਂ ਵਲੋਂ ਵੀ ਭਾਰਤ-ਪਾਕਿ ਸਰਹੱਦ 'ਤੇ ਪਹੁੰਚ ਕੇ ਇਸ ਹੋਲੀ ਦੇ ਉਤਸਵ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ।

PunjabKesari

ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ

ਇਸ ਮੌਕੇ 'ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਵੱਲੋਂ ਸਾਰਿਆਂ ਨੂੰ ਵੱਖ-ਵੱਖ ਰੰਗਾਂ ਦੇ ਤਿਲਕ ਲਗਾ ਕੇ ਹੋਲੀ ਦੀ ਵਧਾਈ ਦਿੱਤੀ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪਹੁੰਚ ਕੇ ਹੋਲੀ ਦੇ ਤਿਉਹਾਰ  ਅਤੇ ਦੇਸ਼ ਭਗਤੀ ਦੇ ਗੀਤਾਂ 'ਤੇ ਨੱਚਦੇ ਹੋਏ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ । ਇਸ ਮੌਕੇ 'ਤੇ ਪੂਰਾ ਇਲਾਕਾ ਭਾਰਤ ਮਾਤਾ ਦੀ ਜੈ ਨਾਲ ਗੂੰਜ ਉੱਠਿਆ ਅਤੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ, ਜੋ ਭਾਰਤ ਅਤੇ ਪਾਕਿਸਤਾਨ ਵਿਚ ਸ਼ਹੀਦ ਹੋਏ ਸਨ, ਦੇ ਪਰਿਵਾਰਾਂ ਨੇ ਬੀ.ਐੱਸ.ਐੱਫ. ਸਰਹੱਦ 'ਤੇ ਸੈਨਿਕਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਆਪਣੇ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ  ਨਾਲ ਹੋਲੀ ਮਨਾ ਰਹੇ ਹਾਂ, ਇਸ ਕਾਰਨ ਸ਼ਹੀਦ ਪਰਿਵਾਰ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪਣੇ ਸ਼ਹੀਦ ਬੱਚਿਆਂ ਦੇ ਨਾਲ ਹੋਣ।  ਇਸ ਦੇ ਨਾਲ ਹੀ ਸਕੂਲੀ ਬੱਚਿਆਂ ਨੇ ਵੀ ਸੈਨਿਕਾਂ ਨਾਲ ਹੋਲੀ ਮਨਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਦੇ ਵੀ ਹੋਲੀ ਨਹੀਂ ਮਨਾਈ। ਅਸੀਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਇਸ ਮੌਕੇ ਰਵਿੰਦਰ ਵਿੱਕੀ ਜਨਰਲ ਸਕੱਤਰ ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਅਤੇ ਬੀ. ਐੱਸ. ਐੱਫ. 121 ਬਟਾਲੀਅਨ ਦੇ ਕਮਾਂਡੈਂਟ ਅਫਸਰ ਸੁਨੀਲ ਮਿਸ਼ਰਾ ਨੇ ਇਸੇ ਮੌਕੇ 'ਤੇ 121 ਬਟਾਲੀਅਨ ਦੇ ਕਮਾਂਡੈਂਟ ਨੇ ਵੀ ਪੂਰੇ ਦੇਸ਼ ਨੂੰ ਹੋਲੀ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਪਹੁੰਚੇ ਸਨ, ਜਿਨ੍ਹਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਲੋਕਾਂ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News