ਜ਼ਮੀਨੀ ਵਿਵਾਦ ਕਾਰਨ ਭਰਾ ਨੇ ਭਰਾ ਦੇ ਢਿੱਡ 'ਚ ਮਾਰਿਆ ਚਾਕੂ

Wednesday, Aug 14, 2019 - 01:32 AM (IST)

ਜ਼ਮੀਨੀ ਵਿਵਾਦ ਕਾਰਨ ਭਰਾ ਨੇ ਭਰਾ ਦੇ ਢਿੱਡ 'ਚ ਮਾਰਿਆ ਚਾਕੂ

ਬਟਾਲਾ (ਜ.ਬ.)— ਮੰਗਲਵਾਰ ਬਾਅਦ ਦੁਪਹਿਰ ਹਰਚੋਵਾਲ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਭਰਾ ਨੇ ਭਰਾ ਦੇ ਢਿੱਡ 'ਚ ਚਾਕੂ ਮਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬਟਾਲਾ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਕੋਲੋਂ ਜ਼ਮੀਨ ਖਰੀਦੀ ਸੀ ਤੇ ਉਸ ਸਮੇਂ ਉਸ ਨੂੰ ਸਾਰੇ ਪੈਸੇ ਦੇ ਦਿੱਤੇ ਸਨ ਪਰ ਉਹ ਹੁਣ ਉਸ ਕੋਲੋਂ 25,000 ਰੁਪਏ ਹੋਰ ਮੰਗਦਾ ਸੀ 'ਤੇ ਜਦੋਂ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਢਿੱਡ 'ਚ ਚਾਕੂ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੌਕੀ ਹਰਚੋਵਾਲ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। 


author

KamalJeet Singh

Content Editor

Related News