ਕਲਾਨੌਰ ਕਿਰਨ ਨਦੀ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ
Friday, Sep 12, 2025 - 05:38 PM (IST)

ਕਲਾਨੌਰ(ਮਨਮੋਹਨ)-ਕਲਾਨੌਰ ਕਿਰਨ ਨਦੀ ਵਿਚ ਡੁੱਬੇ ਨੌਜਵਾਨ ਕਰਨ ਦੀ ਲਾਸ਼ ਬਰਾਮਦ ਹੋਣ ਬਾਰੇ ਖਬਰਾਂ ਪ੍ਰਾਪਤ ਹੋਈਆਂ ਹਨ। ਪਿਛਲੇ ਦੋ ਦਿਨਾਂ ਤੋਂ ਐੱਨ.ਡੀ.ਆਰ.ਐੱਫ ਅਤੇ ਪੁਲਸ ਟੀਮਾਂ ਕਿਰਨ ਨਦੀ ’ਚ ਡੁੱਬੇ ਨੌਜਵਾਨ ਕਰਨ ਦੀ ਲਾਸ਼ ਦੀ ਭਾਲ ਕਰ ਰਹੀਆਂ ਸਨ ਪਰ ਅੱਜ ਉਸਦੇ ਪਰਿਵਾਰਕ ਮੈਂਬਰ ਜਦੋਂ ਕਿਰਨ ਨਦੀ ਵਿਚ ਭਾਲ ਕਰ ਰਹੇ ਸਨ ਤਾਂ ਕਰੀਬ 2 ਕਿਲੋਮੀਟਰ ਦੂਰ ਝਾੜੀਆਂ ਵਿਚ ਫਸੀ ਲਾਸ਼ ਨੂੰ ਬਰਾਮਦ ਹੋਈ । ਇਸ ਦੌਰਾਨ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਅਧਿਕਾਰੀ ਵੈਸ਼ਨਵ ਦਾਸ ਅਤੇ ਕਸ਼ਮੀਰ ਸਿੰਘ ਤੁਰੰਤ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ।