ਬੀ.ਜੇ.ਪੀ. ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ: ਰੰਧਾਵਾ

Tuesday, Jan 05, 2021 - 10:30 AM (IST)

ਬੀ.ਜੇ.ਪੀ. ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ: ਰੰਧਾਵਾ

ਗੁਰਦਾਸਪੁਰ(ਹਰਮਨ): ਅੱਜ ਪਠਾਨਕੋਟ ਵਿਖੇ ਕਾਂਗਰਸ ਵਰਕਰਾਂ ਦੀ ਮਿਲਣੀ ਦੌਰਾਨ ਕੈਬਨਿਟ ਮੰਤਰੀ ਜੇਲਾਂ ਅਤੇ ਸਹਿਕਾਰਤਾ ਮੰਤਰੀ ਪੰਜਾਬ ਨੇ ਕਿਹਾ ਕਿ ਬੇ.‌ਜੀ.ਪੀ. ਪੰਜਾਬ ਦਾ ਮਾਹੌਲ ਕਰਨ ਤੇ ਤੁਲੀ ਹੋਈ ਹੈ। ਰੰਧਾਵਾ ਨੇ ਸਮੂਹ ਸੈਕਲਰ ਤਾਕਤਾਂ ਨੂੰ ਅਪੀਲ ਕੀਤੀ ਕਿ ਬੀ.ਜੇ.ਪੀ. ਦੇ ਦੇਸ਼ ਨੂੰ ਤੋੜਨ ਵਿਰੁੱਧ‌ ਸਾਨੂੰ ਸਭ ਪਾਰਟੀਆਂ ਜੋ ਸੈਕਲਰ ਸੋਚ ਰੱਖਦੀਆਂ ਹਨ ਇਕੱਠੇ‌ ਹੋ ਕਿ ਬੀ.ਜੀ.ਪੀ. ਦੇ ਇਸ ਏਜੰਡੇ ਨੂੰ ਨਾ ਕਾਮਯਾਬ ਕਰ ਪਾਉਣ। ਉਨ੍ਹਾਂ ਬੇ‌.ਜੇ.ਪੀ. ਦੇ ਆਗੂਆਂ ਵੱਲੋਂ ਕਿਸਾਨਾਂ ਬਾਰੇ ਬੋਲੀ ਜਾ ਰਹੀ ਘਟੀਆ ਸ਼ਬਦਾਵਲੀ ਦੀ‌ ਘੌਰ ਨਿੰਦਾ ਕੀਤੀ।
ਰੰਧਾਵਾ ਨੇ ਕਿਹਾ ਕਿ ਬੜੀਆਂ ਕੁਰਬਾਨੀਆਂ ਨਾਲ ਪੰਜਾਬ ’ਚ ਕਾਇਮ ਕੀਤੀ ਗ‌ਈ ਸਾਂਤੀ ਨੂੰ ਸਰਕਾਰ ਕਿਸੇ ਵੀ ਕੀਮਤ ਤੇ ਭੰਗ ਨਹÄ‌ ਹੋਣ ਦੇਵੇਗੀ। ਮਾਨਯੋਗ ਰਾਜਪਾਲ ਪੰਜਾਬ‌ ਵੱਲੋਂ‌ ਸਿੱਧੇ ਤੌਰ ਤੇ ਚੀਫ ਸੈਕਟਰੀ ਤੇ‌ ਡੀ.ਜੀ.ਪੀ ਪੰਜਾਬ ਨੂੰ‌ ਬੁਲਾਉਣਾ‌ ਸੰਵਿਧਾਨ ਦੀ ਘੌਰ ਉਲੰਘਣਾ ਹੈ‌ ਜਦ ਕਿ ਤਿੰਨ ਚੌਥਾਈ ਕੈਪਟਨ ਸਰਕਾਰ ਨੂੰ‌ ਪੰਜਾਬ ਦੇ ਲੋਕਾਂ ਵੱਲੋਂ ਵੱਡਾ ਫਤਵਾ ਦੇ ਕੇ ਚੁਣਿਆ ਹੈ ਰੰਧਾਵਾ ਨੇ ਕਿਹਾ ਕਿ ‌ਨਗਰ ਨਿਗਮ‌ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿਕਾਸ ਦੇ ਨਾਂ ਤੇ ਲੜੀਆਂ ਜਾਣਗੀਆਂ ਤੇ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ। ਰੰਧਾਵਾ ਨੇ‌ ਬੀ. ਜੇ.ਪੀ. ਦੇ ਕੂੜ ਪ੍ਰਚਾਰ ਦਾ ਮੁਕਾਬਲਾ ਕਰਨ ਲ‌ਈ ਵਰਕਰਾਂ ਨੂੰ‌ ਤਕੜੇ ਹੋ ਕਿ ਇਨ੍ਹਾਂ‌ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਤੇ ਵਿਧਾਇਕ ਅਮਿਤ ਵਿੱਜ‌, ਸੀਨੀਅਰ ਕਾਂਗਰਸੀ ਲੀਡਰ ਆਸੀਸ ਵਿੱਜ, ਪੰਨਾ ਲਾਲ ਭਾਟੀਆ ਅਵਤਾਰ ਸਿੰਘ ਕਲੇਰ‌, ਹਰੀਸ ਪਠਾਨੀਆਂ ਐਡਵੋਕੇਟ, ਦਵਿੰਦਰ ਸਿੰਘ‌ ਦਰਸੀ, ਗੌਰਵ ਵਡੈਹਰਾ, ਚੌਧਰੀ ਸੱਜਣ ਸਿੰਘ, ਵਿਜੇ ਕੁਮਾਰ ਸੈਲੀ ਕੁਲੀਆਂ, ਨਰਿੰਦਰ ਨਿੰਦੋ, ਰਮੇਸ਼ ਕੁੱਕ, ਕਿਸ਼ਨ ਚੰਦਰ ਮਹਾਜ਼ਨ, ਵਿਜੇ ਬਾਗੀ ਸਮੇਤ ਕ‌ਈ ਕਾਂਗਰਸੀ ਵਰਕਰ ਮੌਜੂਦ ਸਨ।
 


author

Aarti dhillon

Content Editor

Related News