ਜਨਮ ਦਿਨ ਦੀ ਪਾਰਟੀ ’ਚ ਵਿਅਕਤੀ ਦੇ ਸਿਰ ’ਤੇ ਸਿੱਧਾ ਫਾਇਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Saturday, Jul 23, 2022 - 01:43 PM (IST)

ਗੁਰਦਾਸਪੁਰ (ਵਿਨੋਦ) - ਥਾਣਾ ਤਿੱਬੜ ਪੁਲਸ ਨੇ ਥਾਣੇ ਦੇ ਅਧੀਨ ਪੈਂਦੇ ਪਿੰਡ ਗੋਹਤ ਪੋਕਰ ’ਚ ਜਨਮ ਦਿਨ ਦੀ ਪਾਰਟੀ ’ਚ ਆਪਣੀ ਪਿਸਟਲ ਦੇ ਨਾਲ 5/6 ਹਵਾਈ ਫਾਇਰ ਕਰਨ ਅਤੇ ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ਵੱਲ ਸਿੱਧਾ ਫਾਇਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਧਾਰਾ 307,336,506 ਹਥਿਆਰ ਐਕਟ 25/27/54/59 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦਾ ਦੋਸ਼ੀ ਅਜੇ ਫ਼ਰਾਰ ਹੈ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ
ਇਸ ਸਬੰਧੀ ਸਬ ਇੰਸਪੈਕਟਰ ਅਮੈਨੂਅਲ ਮੱਲ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਗੋਹਤ ਪੋਕਰ ਨੇ ਉਪ ਕਪਤਾਨ ਪੁਲਸ (ਸਪੈਸ਼ਲ ਬ੍ਰਾਂਚ) ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ 25-3-22 ਨੂੰ ਉਹ ਪਿੰਡ ਦੇ ਦਰਸ਼ਨ ਸਿੰਘ ਪੁੱਤਰ ਹਜ਼ਾਰਾਂ ਸਿੰਘ ਦੇ ਘਰ ਉਸ ਦੇ ਪੋਤਰੇ ਦੇ ਜਨਮ ਦਿਨ ਦੀ ਪਾਰਟੀ ਵਿਚ ਗਿਆ ਹੋਇਆ ਸੀ। ਜਿੱਥੇ ਦੋਸ਼ੀ ਹਰਜਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਗੋਹਤ ਪੋਕਰ ਨੇ ਸ਼ਰਾਬੀ ਹਾਲਤ ਵਿਚ ਡੀ.ਜੇ ਦੇ ਗਾਣੇ ਤੇ ਆਪਣੇ ਪਿਸਟਲ ਨਾਲ 5/6 ਹਵਾਈ ਫਾਇਰ ਕੀਤੇ ਅਤੇ ਉਸ ਨੂੰ ਗਾਲੀ ਗਲੋਚ ਕੀਤਾ। ਦੋਸ਼ੀ ਦਰਸ਼ਨ ਸਿੰਘ ਦੇ ਰਿਸ਼ਤੇਦਾਰਾਂ ਨੇ ਦੋਸ਼ੀ ਨੂੰ ਬਾਹਰ ਕੱਢ ਦਿੱਤਾ ਸੀ ਪਰ ਪਾਰਟੀ ਖ਼ਤਮ ਹੋਣ ’ਤੇ ਉਹ ਇਕੱਲਾ ਆਪਣੇ ਘਰ ਨੂੰ ਜਾ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ
ਇਸ ਦੌਰਾਨ ਦੋਸ਼ੀ ਹਰਜਿੰਦਰ ਸਿੰਘ ਟਾਂਗੇ ਵਾਲੇ ਅੱਡੇ ਵਿਚ ਪਹਿਲਾ ਤੋਂ ਉਸ ਦੀ ਉਡੀਕ ਕਰ ਰਿਹਾ ਸੀ। ਉਸ ਨੂੰ ਆਉਂਦਿਆਂ ਵੇਖ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ਵੱਲ ਸਿੱਧਾ ਫਾਇਰ ਕੀਤਾ, ਜੋ ਪੱਗ ਦੇ ਉੱਪਰ ਦੀ ਹਵਾ ਵਿਚ ਚੱਲਿਆ ਅਤੇ ਉਸ ਨੇ ਤੋੜ ਕੇ ਆਪਣੀ ਜਾਨ ਬਚਾਈ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ 'ਚ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ