ਸਰਹੱਦ ਪਾਰ : ਚਰਿੱਤਰ ’ਤੇ ਸ਼ੱਕ ਕਾਰਨ 2 ਭੈਣਾਂ ਦਾ ਭਰਾ ਨੇ ਕੀਤਾ ਕਤਲ

Friday, Aug 11, 2023 - 11:17 AM (IST)

ਸਰਹੱਦ ਪਾਰ : ਚਰਿੱਤਰ ’ਤੇ ਸ਼ੱਕ ਕਾਰਨ 2 ਭੈਣਾਂ ਦਾ ਭਰਾ ਨੇ ਕੀਤਾ ਕਤਲ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਕਸਬਾ ਗੁੱਜਰ ਖਾਂ ’ਚ ਇਕ ਭਰਾ ਵੱਲੋਂ ਆਪਣੀਆਂ 2 ਭੈਣਾਂ ਨੂੰ ਮੌਤ ਦੇ ਘਾਟ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਭਰਾ ਨੇ ਆਪਣੀਆਂ 2 ਭੈਣਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਇਸ ਤਰ੍ਹਾ ਦੂਸਰੇ ਪਾਸੇ ਰਾਵਲਪਿੰਡੀ ਸ਼ਹਿਰ ’ਚ ਇਕ ਪਿਤਾ ਨੇ ਪ੍ਰੇਮ ਸਬੰਧਾਂ ਤੋਂ ਦੁਖੀ ਆਪਣੀ ਧੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਮਗਰੋਂ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਰੋ-ਰੋ ਦੱਸੀਆਂ ਇਹ ਗੱਲਾਂ

ਸਰਹੱਦ ਪਾਰ ਸੂਤਰਾਂ ਮੁਤਾਬਕ ਰਾਵਲਪਿੰਡੀ ਦੇ ਵਾਹ ਕੈਂਟ ਇਲਾਕੇ ਵਿਚ ਮਕਸੂਦ ਖਾਨ ਨੇ ਆਪਣੀ 15 ਸਾਲਾ ਧੀ ਕੇਲਨ ਬੀਬੀ ਦੀ ਹੱਤਿਆ ਕਰਨ ਤੋਂ ਬਾਅਦ ਪੁਲਸ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਸਦੀ ਧੀ ਗੁਆਂਢੀ ਦੇ ਮੁੰਡੇ ਨਾਲ ਪਿਆਰ ਕਰਦੀ ਸੀ। ਉਧਰ, ਗੁੱਜਰ ਖਾਨ ਦੇ ਜਾਤਲੀ ਇਲਾਕੇ ਦਾ ਰਿਜਵਾਨ ਆਪਣੀ ਛੋਟੀ ਭੈਣ ਨਾਜੀਆ ਅਤੇ ਨੌਕੀਨ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਇਹ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  3 ਏਕੜ ਦੇ ਮਾਲਕ ਨੇ ਗਲ ਲਾਈ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ, ਮੰਦਬੁੱਧੀ ਹਨ ਪਤਨੀ ਤੇ ਪੁੱਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News