ਸਾਈਕਲ ਸਵਾਰ ਨੌਜਵਾਨ ਦੀ ਕੁੱਟਮਾਰ ਕਰ ਲੁਟੇਰੇ ਨਕਦੀ ਅਤੇ ਮੋਬਾਇਲ ਖੋਹ ਹੋਏ ਫ਼ਰਾਰ

Monday, Sep 12, 2022 - 04:25 PM (IST)

ਸਾਈਕਲ ਸਵਾਰ ਨੌਜਵਾਨ ਦੀ ਕੁੱਟਮਾਰ ਕਰ ਲੁਟੇਰੇ ਨਕਦੀ ਅਤੇ ਮੋਬਾਇਲ ਖੋਹ ਹੋਏ ਫ਼ਰਾਰ

ਝਬਾਲ (ਨਰਿੰਦਰ) - ਪਿੰਡ ਮੀਆਂਪੁਰ ਨੇੜੇ ਨਹਿਰ ਦੇ ਪੁਲ ਕੋਲ 4 ਮੋਟਰਸਾਈਕਲ ਸਵਾਰਾਂ ਵਲੋਂ ਇਕ ਸਾਈਕਲ ਸਵਾਰ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ 5 ਹਜ਼ਾਰ ਰੁਪਏ ਦੀ ਨਕਦੀ, ਸਾਈਕਲ ਅਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। 

ਜ਼ਖ਼ਮੀ ਹਾਲਤ ਵਿਚ ਜਾਣਕਾਰੀ ਦਿੰਦਿਆਂ ਮਨਪ੍ਰੀਤ ਮਨੀ ਪੁੱਤਰ ਸਾਬਾ ਸਿੰਘ ਨੇ ਦੱਸਿਆ ਕਿ ਉਹ ਤਰਨ ਤਾਰਨ ਦਾ ਰਹਿਣ ਵਾਲਾ ਹੈ। ਬੀਤੇ ਦਿਨ ਉਹ ਪਿੰਡ ਢੰਡ ਤੋਂ ਕਿਸੇ ਕੋਲੋਂ ਪੈਸੇ ਲੈਕੇ ਸਾਈਕਲ ’ਤੇ ਵਾਪਸ ਜਾ ਰਿਹਾ ਸੀ। ਜਦੋਂ ਉਹ ਮੀਆਂਪੁਰ ਨਹਿਰ ਦੇ ਪੁਲ ਨੇੜੇ ਪੁੱਜਾ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ ’ਤੇ ਆਏ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਦਸਤਿਆਂ ਨਾਲ ਹਮਲਾ ਕਰਕੇ ਉਸਨੂੰ ਫੱਟੜ ਕਰ ਦਿੱਤਾ। ਫਿਰ ਉਹ ਉਸ ਕੋਲੋਂ 5 ਹਜ਼ਾਰ ਰੁਪਏ, ਉਸਦਾ ਸਾਈਕਲ ਤੇ ਛੋਟਾ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ।
 
 


author

rajwinder kaur

Content Editor

Related News