2 ਕਰੋੜ 50 ਲੱਖ ਦੀ ਹੈਰੋਇਨ ਸਮੇਤ 4 ਵਿਅਕਤੀ ਗਿ੍ਰਫ਼ਤਾਰ

01/11/2021 12:46:18 PM

ਬਹਿਰਾਮਪੁਰ (ਗੋਰਾਇਆ) : ਬਹਿਰਾਮਪੁਰ ਪੁਲਸ ਨੇ 500 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਵਿਅਕਤੀਆਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 2 ਕਰੋੜ 50 ਲੱਖ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : ...ਹੁਣ ਅੰਮਿ੍ਰਤਸਰ ’ਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਕ ਕਰੋੜ ਦਾ ਘਪਲਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਮਹੇਸ਼ ਸੈਣੀ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਜੋਗਿੰਦਰ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਟੀ-ਮੋੜ ਪਿੰਡ ਡਾਲਾ ਦੇ ਕੋਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਸ਼ੱਕ ਦੇ ਆਧਾਰ ’ਤੇ ਗੁਰਦਾਸਪੁਰ ਵਲੋਂ ਆ ਰਹੀ ਇਕ ਬਲੈਰੋ ਗੱਡੀ ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਘੋਲੂ ਮਾਜਰਾ ਜ਼ਿਲਾ ਮੋਹਾਲੀ ਚਲਾ ਰਿਹਾ ਸੀ, ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ’ਚ ਅਸੀਸ ਕੁਮਾਰ ਪੁੱਤਰ ਜਗਮੋਹਨ ਸਿੰਘ ਵਾਸੀ ਬੜੋਸਰਾ, ਜੋਗਿੰਦਰ ਸਿੰਘ ਪੁੱਤਰ ਰਾਮਪਤ ਨਿਵਾਸੀ ਬੜਦਨੂਈ ਬਹਿਲ, ਸੰਦੀਪ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਜੈਨ ਚੱਕੀ ਹਰਿਆਣਾ ਮੌਜੂਦ ਸਨ। ਅਸੀਸ ਕੁਮਾਰ ਨੇ ਗਲੇ ’ਚ ਬੈਗ ਪਾਇਆ ਹੋਇਆ ਸੀ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ।  ਉਨ੍ਹਾਂ ਦੱਸਿਆ ਕਿ  ਡੀ.ਐੱਸ.ਪੀ. ਮਹੇਸ਼ ਸੈਣੀ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਲਗਭਗ 2 ਕਰੋੜ 50 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਦੋਸ਼ੀਆਂ ਨੂੰ ਐੱਨ.ਡੀ.ਪੀ.ਐੱਸ. ਐਕਟ ਅਧੀਨ ਗ੍ਰਿਫ਼ਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਮਗਨਰੇਗਾ ਤਹਿਤ 113.5 ਫੀਸਦੀ ਟੀਚਾ ਹਾਸਲ ਕਰ ਕੇ ਜ਼ਿਲਾ ਗੁਰਦਾਸਪੁਰ ਪੰਜਾਬ ’ਚੋਂ ਅੱਵਲ


Baljeet Kaur

Content Editor

Related News