ਹੈਰੋਇਨ ਤੇ ਆਈਸ ਡਰੱਗ ਸਮੇਤ ਵਕੀਲ ਗ੍ਰਿਫ਼ਤਾਰ
Sunday, Jun 14, 2026 - 03:14 PM (IST)
ਬਠਿੰਡਾ (ਸੁਖਵਿੰਦਰ) : ਥਰਮਲ ਪੁਲਸ ਵਲੋਂ ਵਕੀਲ ਅਤੇ ਉਸਦੇ ਸਾਥੀ ਨੂੰ ਹੈਰੋਇਨ ਅਤੇ ਆਈਸ ਡਰੱਗ ਬਰਾਮਦ ਕਰਕੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਸ ਵਲੋਂ ਘਨੱਈਆ ਚੌਂਕ ਵਿਖੇ ਗਸ਼ਤ ਕੀਤੀ ਗਈ ਸੀ। ਇਸ ਦੌਰਾਨ ਪੁਲਸ ਵਲੋਂ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਪੁਲਸ ਵਲੋਂ ਕਾਰ ਸਵਾਰ ਰੋਹਿਤ ਸ਼ਰਮਾ ਵਾਸੀ ਓਮੈਕਸ ਸਿਟੀ ਅਤੇ ਗੁਰਪ੍ਰੀਤ ਸਿੰਘ ਵਾਸੀ ਬਲਾਹੜ੍ਹ ਵਿੰਝੂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 14.03 ਗ੍ਰਾਮ ਹੈਰੋਇਨ ਅਤੇ 13.53 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ।
ਪੁਲਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆ ਥਾਣਾ ਮੁੱਖ ਭਿੰਦਰਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਵਿਅਕਤੀ ਵਕੀਲ ਹੈ, ਜਦੋਂ ਕਿ ਦੁਸਰਾ ਊਸਦਾ ਸਾਥੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦਾ ਰਿਮਾਡ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
