ਬਹਿਲਾ ਨੇ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਮੰਤਰੀ ਬਨਾਉਣ ‘ਤੇ ‘ਆਪ’ ਦਾ ਕੀਤਾ ਧੰਨਵਾਦ

Monday, Jul 04, 2022 - 03:04 PM (IST)

ਬਹਿਲਾ ਨੇ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਮੰਤਰੀ ਬਨਾਉਣ ‘ਤੇ ‘ਆਪ’ ਦਾ ਕੀਤਾ ਧੰਨਵਾਦ

ਅੰਮ੍ਰਿਤਸਰ (ਅਨਜਾਣ) : ‘ਆਪ’ ਦੇ ਸੀਨੀਅਰ ਯੂਥ ਆਗੂ ਸਤਪਾਲ ਸਿੰਘ ਸੋਨੂੰ ਬਹਿਲਾ ਦੀ ਪ੍ਰਧਾਨਗੀ ਹੇਠ ਹਲਕਾ ਦੱਖਣੀ ਵਾਰਡ ਨੰਬਰ 40 ਵਿਖੇ ਮੀਟਿੰਗ ਹੋਈ, ਜਿੱਥੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਹਿਲਾ ਤੇ ਵਾਰਡ ਵਾਸੀਆਂ ਨੇ ਡਾ: ਨਿੱਜਰ ਨੂੰ ਜਿੱਥੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ, ਉਥੇ ‘ਆਪ’ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ 600 ਯੂਨਿਟ ਹਰ ਵਰਗ ਲਈ ਬਿਜਲੀ ਫ੍ਰੀ ਕਰਨ ਦੇ ਐਲਾਨ ਦਾ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਡਾ: ਨਿੱਜਰ ਦੇ ਆਪ ਸਰਕਾਰ ਵੱਲੋਂ ਕੈਬਨਿਟ ਮੰਤਰੀ ਬਣਾਏ ਜਾਣ ਤੇ ਲੱਡੂ ਵੀ ਵੰਡੇ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਬਹਿਲਾ ਨੇ ਕਿਹਾ ਕਿ ਡਾ: ਨਿੱਜਰ ਦੇ ਕੈਬਨਿਟ ਮੰਤਰੀ ਬਨਣ ਨਾਲ ਪੰਜਾਬ ਦੀ ਜਨਤਾ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਡਾ: ਨਿੱਜਰ ਵੱਲੋਂ ਚੰਗੀਆਂ ਸਿਹਤ ਸੇਵਾਵਾ ਪ੍ਰਦਾਨ ਕਰਨ ਦੀ ਆਸ ਬੱਝੀ ਹੈ। ਬਹਿਲਾ ਤੇ ਇਲਾਕਾ ਨਿਵਾਸੀਆਂ ਵੱਲੋਂ ਡਾ: ਨਿੱਜਰ ਦਾ ਸਿਰੋਪਾਓ ਪਾ ਕੇ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਹੀਰਾ ਸਿੰਘ, ਜਸਪਾਲ ਸਿੰਘ ਭੁੱਲਰ, ਖਜਾਨ ਸਿੰਘ, ਹਰਜੀਤ ਸਿੰਘ, ਸਿਮਰਜੀਤ ਕੌਰ ਤੇ ਮਨਜੀਤ ਕੌਰ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ


author

rajwinder kaur

Content Editor

Related News