ਭਾਰਤ ’ਚ ਪਹਿਲੇ ਨੰਬਰ ’ਤੇ ਆਉਣ ਵਾਲੇ ਰੇਲਵੇ ਸਟੇਸ਼ਨ ਬਿਆਸ ਦਾ ਹੋਵੇਗਾ ਕਾਇਆਕਲਪ
Tuesday, Mar 05, 2024 - 02:35 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ‘ਸਵੱਛ ਭਾਰਤ ਅਭਿਆਨ’ ਤਹਿਤ ਪਹਿਲੇ ਨੰਬਰ ’ਤੇ ਸਫਾਈ ਪੱਖੋਂ ਨਾਮਣਾ ਖੱਟਣ ਵਾਲਾ ਪੰਜਾਬ ਤੇ ਖਾਸ ਕਰ ਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਪਹਿਲਾ ਅਜਿਹਾ ਰੇਲਵੇ ਸਟੇਸ਼ਨ ਬਿਆਸ ਜੋ ਕਿ ਦੁਨੀਆ ਦੇ ਨਕਸ਼ੇ ’ਤੇ ਸ਼ੁਸ਼ੋਭਿਤ ਹੈ ਅਤੇ ਇਸ ਸਟੇਸ਼ਨ ’ਤੇ ਅਕਸਰ ਹੀ ਰੋਜ਼ਾਨਾਂ ਹੀ ਭਾਰੀ ਤਦਾਦ ’ਚ ਸ਼ਰਧਾਲੂਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਜੋ ਕਿ ਡੇਰਾ ਬਿਆਸ ਵਿਚਲੇ ਹੋਣ ਵਾਲੇ ਸਤਿਸੰਗ ਭੰਡਾਰਿਆਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਖਡੂਰ ਸਾਹਿਬ ਤਰਨਤਾਰਨ ਤੋਂ ਇਲਾਵਾ ਧਾਰਮਿਕ ਸੰਥਾਨ ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਲਈ ਅਕਸਰ ਹੀ ਯਾਤਰੂ ਇਸ ਸਟੇਸ਼ਨ ਰਾਹੀਂ ਹੀ ਰਵਾਨਾ ਹੋ ਕੇ ਆਉਂਦੇ ਜਾਂਦੇ ਰਹਿੰਦੇ ਹਨ। ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਰੇਲਵੇ ਸਟੇਸ਼ਨਾਂ ਦੀਆਂ ਇਮਾਰਤਾਂ ਅੰਗਰੇਜ਼ਾਂ ਦੇ ਟਾਈਮ ਦੀਆਂ ਬਣੀਆਂ ਹੋਈਆਂ ਹਨ, ਪਰ ਹੁਣ ਕੇਂਦਰ ਸਰਕਾਰ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਇਨ੍ਹਾਂ ਸਟੇਸ਼ਨਾਂ ਦੇ ਨਵੀਕਰਨ ਦਾ ਪ੍ਰੋਗਰਾਮ ਉਲੀਕਿਆ ਹੈ ਤਾਂ ਕਿ ਰੋਜ਼ਾਨਾਂ ਅਰਬਾਂ-ਖਰਬਾਂ ਦੀ ਤਦਾਦ ਵਿਚ ਸਫਰ ਕਰਨ ਵਾਲੇ ਮੁਸਾਫਿਰਾਂ ਨੂੰ ਹੋਰ ਸਹੂਲਤਾਂ ਮਿਲ ਸਕਣ।
ਇਹ ਵੀ ਪੜ੍ਹੋ : Punjab Budget 2024: ਪੰਜਾਬ ਨੂੰ ਇੱਕ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਕੀਤੇ ਅਹਿਮ ਐਲਾਨ
ਇਨ੍ਹਾਂ ਸਟੇਸ਼ਨਾਂ ਵਿਚ ਰੇਲਵੇ ਸਟੇਸ਼ਨ ਬਿਆਸ ਦਾ ਨਾਂ ਪ੍ਰਮੁੱਖਤਾ ਦੇ ਤੌਰ ’ਤੇ ਸਾਹਮਣੇ ਆਇਆ ਹੈ, ਜਿਥੇ 255 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਟੇਸ਼ਨ ਨੂੰ ਆਧੁਨਿਕ ਤਰੀਕੇ ਨਾਲ ਬਣਾ ਕੇ ਸਹੂਲਤਾਂ ਭਰਪੂਰ ਕੀਤਾ ਜਾ ਰਿਹਾ ਹੈ। ਇਕ ਸਰਵੇ ਅਨੁਸਾਰ ਕਿ ਵਿੱਤੀ ਸਾਲ 2024-25 ਦੌਰਾਨ ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ ਦਾ ਟੀਚਾ ਮਿਥਿਆ ਜਾ ਚੁੱਕਾ ਹੈ। ਹੁਣ ਨਵੇਂ ਸਿਰੇ ਤੋਂ ਮੁੜ ਵਿਕਸਤ ਹੋਣ ਵਾਲੇ ਸਟੇਸ਼ਨਾਂ ਦੀਆਂ ਇਮਾਰਤਾਂ ਦੀ ਡਿਜਾਈਨਿੰਗ ਅਤੇ ਵਿਰਾਸਤ ਮੁੱਖ ਤੌਰ ’ਤੇ ਪ੍ਰੇਰਿਤ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਸਟੇਸ਼ਨਾਂ ’ਤੇ ਹੁਣ ਬੱਚਿਆਂ ਦੇ ਖੇਡਣ ਦਾ ਖੇਤਰ ਫੂਡ ਕੋਰਟ, ਫੂਡ ਪਲਾਜ਼ਾ, ਪਲੇਟਫਾਰਮ ਨੂੰ ਚੌੜਾ ਕਰਨਾ, ਅਣਚਾਹੀਆਂ ਇਮਾਰਤਾਂ ਨੂੰ ਖਤਮ ਕਰਨਾ, ਏ. ਸੀ. ਵੇਟਿੰਗ ਹਾਲ, ਸੁੰਦਰ ਪਾਰਕਿੰਗ ਅਤੇ ਬਿਹਤਰ ਰੌਸ਼ਨੀ ਦੇ ਪ੍ਰਬੰਧ ਕਰਨਾ ਸ਼ਾਮਿਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ
ਇਸ ਤੋਂ ਇਲਾਵਾ ਯਾਤਰੂ ਨੂੰ ਹਰ ਟਰੇਨ ਦੀ ਜਾਣਕਾਰੀ ਸਹੀ ਮੁਹੱਈਆ ਕਰਵਾਉਣਾ ਅਤੇ ਰਾਤ ਸਮੇਂ ਠਹਿਰਣ ਦਾ ਪ੍ਰਬੰਧ ਕਰਵਾਉਣਾ ਵੀ ਸ਼ਾਮਿਲ ਹੈ। ਰੇਲਵੇ ਸਟੇਸ਼ਨ ਬਿਆਸ ਨੂੰ ਇਸ ਸਕੀਮ ਵਿਚ ਲਿਆਉਣ ’ਤੇ ਇਸ ਖੇਤਰ ਦੇ ਲੋਕਾਂ ਵਿਚ ਬਹੁਤ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਮੁਸਾਫਿਰਾਂ ਦਾ ਕਹਿਣਾ ਹੈ ਕਿ ਭਾਵੇਂ ਰੇਲਵੇ ਸਟੇਸ਼ਨ ਬਿਆਸ ’ਤੇ ਆਉਣ ਜਾਣ ਵਾਲੇ ਹਰ ਮੁਸਾਫਿਰ ਨੂੰ ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਹਰ ਸਹੂਲਤ ਮੁਫਤ ਪ੍ਰਦਾਨ ਕਰਵਾਈ ਜਾਂਦੀ ਹੈ, ਉਨ੍ਹਾਂ ਦਾ ਸਾਮਾਨ ਅਤੇ ਢੋਆ ਢੁਆਈ ਬਿਲਕੁੱਲ ਮੁਫਤ ਕੀਤੀ ਜਾਦੀ ਹੈ। ਸੇਵਾਦਾਰ ਇਕ ਵਿਸ਼ੇਸ਼ ਪੌਸ਼ਾਕ ਪਾ ਕੇ ਹਰ ਆਉਣ ਜਾਣ ਵਾਲੇ ਲਈ ਇਕ ਸੇਵਾ ਦੇ ਰੂਪ ਵਿਚ ਤੱਤਪਰ ਰਹਿੰਦਾ ਦੇਖਿਆ ਗਿਆ ਹੈ, ਚਾਹੇਂ ਉਹ ਯਾਤਰੂ ਕਿਸੇ ਵੀ ਧਾਰਮਿਕ ਸਥਾਨ ਦਾ ਜਾਂ ਕਿਸੇ ਵੀ ਦੇਸ਼ ਸੂਬੇ ਦਾ ਕਿਉ ਨਾ ਹੋਵੇ, ਪ੍ਰੰਤੂ ਉਥੇ ਅਜਿਹਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ, ਕੇਵਲ ਸੇਵਾ ਭਾਵ ਹੀ ਦੇਖਣ ਨੂੰ ਮਿਲਦੀ ਹੈ, ਜੋ ਕਿ ਬਾਕੀ ਸਟੇਸ਼ਨਾਂ ਨਾਲੋਂ ਇਕ ਵੱਖਰੀ ਮਿਸ਼ਾਲ ਪੇਸ਼ ਕਰਦਾ ਹੈ।
ਇਹ ਵੀ ਪੜ੍ਹੋ : Punjab Budget 2024 : ਸਿਹਤ ਸੇਵਾਵਾਂ ਅਤੇ ਸਿਹਤ ਬੀਮਾ ਯੋਜਨਾ ਲਈ ਬਜਟ 'ਚ ਹੋਏ ਇਹ ਵੱਡੇ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8