ਦਰਦਨਾਕ ਹਾਦਸੇ 'ਚ ਪੁਲਸ ਕਾਂਸਟੇਬਲ ਦੀ ਮੌਤ

10/03/2020 11:28:24 AM

ਬਟਾਲਾ (ਜ. ਬ.): ਡਿਊਟੀ 'ਤੇ ਜਾ ਰਹੀ ਮਹਿਲਾ ਪੁਲਸ ਕਾਂਸਟੇਬਲ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਇਸ ਸਾਲ ਪਵੇਗੀ ਕੜਾਕੇ ਦੀ ਠੰਡ, ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ

ਜਾਣਕਾਰੀ ਅਨੁਸਾਰ ਨੌਮੀ ਪੁੱਤਰੀ ਸਲੀਮ ਮਸੀਹ ਵਾਸੀ ਕਾਲਾ ਅਫ਼ਗਾਨਾਂ ਜੋ ਪੰਜਾਬ ਪੁਲਸ 'ਚ ਹੌਲਦਾਰ ਸੀ, ਅੰਮ੍ਰਿਤਸਰ ਵਿਖੇ ਡਿਊਟੀ ਕਰਦੀ ਸੀ। ਸਵੇਰੇ ਤੜਕਸਾਰ ਉਹ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੀ ਡਿਊਟੀ 'ਤੇ ਜਾ ਰਹੀ ਸੀ ਤੇ ਰਸਤੇ ਵਿਚ ਅਚਾਨਕ ਇਕ ਸਕਾਰਪੀਓ ਗੱਡੀ ਨੰਬਰ ਪੀ. ਬੀ. 02 ਡੀ. ਜ਼ੈੱਡ 4579 ਨੇ ਇਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਇਸ ਦੀ ਮੌਕੇ 'ਤੇ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਇਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ


Baljeet Kaur

Content Editor

Related News