ਬਟਾਲਾ ਦੇ ਕਾਦੀਆਂ ਰੋਡ ’ਤੇ ਭੇਤਭਰੀ ਹਾਲਤ ’ਚ ਹੋਈ ਪੰਚਾਇਤ ਸਕੱਤਰ ਦੀ ਮੌਤ
Wednesday, Aug 10, 2022 - 10:31 AM (IST)

ਬਟਾਲਾ (ਸਾਹਿਲ) - ਬਟਾਲਾ ਦੇ ਕਾਦੀਆਂ ਰੋਡ ’ਤੇ ਪੰਚਾਇਤ ਸਕੱਤਰ ਦੀ ਭੇਤਭਰੀ ਹਾਲਤ ’ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੋਹਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਕਾਦੀਆਂ ਰੋਡ ਬਟਾਲਾ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਲੜਕਾ ਰਾਜਵਿੰਦਰ ਸਿੰਘ ਕਾਦੀਆਂ ਵਿਖੇ ਪੰਚਾਇਤ ਸਕੱਤਰ ਦੀ ਨੌਕਰੀ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼
ਉਸ ਨੇ ਦੱਸਿਆ ਕਿ ਬੀਤੇ ਦਿਨ ਸਵੇਰ ਦੇ ਸਮੇਂ ਉਹ ਆਪਣੀ ਮੋਪੇਡ ’ਤੇ ਸਵਾਰ ਹੋ ਕੇ ਡਿਊਟੀ ’ਤੇ ਗਿਆ ਸੀ। ਜਦੋਂ ਉਹ ਘਰ ਤੋਂ ਥੋੜਾ ਅੱਗੇ ਗਿਆ ਤਾਂ ਅਚਾਨਕ ਸੜਕ ’ਤੇ ਡਿੱਗ ਪਿਆ, ਜਿਸਨੂੰ ਅਸੀਂ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਖ਼ਰਾਬ ਹੁੰਦੀ ਦੇਖ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਰਸਤੇ ਵਿਚ ਉਸ ਨੇ ਦਮ ਤੋੜ ਦਿੱਤਾ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਮ੍ਰਿਤਕ ਦੇ ਪਿਤਾ ਮੋਹਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174ਸੀ.ਆਰ.ਪੀ.ਸੀ. ਦੀ ਕਾਰਵਾਈ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ