ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ’ਚ ਧੜੱਲੇ ਨਾਲ ਆ ਰਹੀਆਂ ਪਾਬੰਦੀਸ਼ੁਦਾ ਟਰਾਮਾਡੋਲ ਤੇ ਨਸ਼ੀਲੀਆਂ ਦਵਾਈਆਂ

Monday, Dec 25, 2023 - 12:06 PM (IST)

ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ’ਚ ਧੜੱਲੇ ਨਾਲ ਆ ਰਹੀਆਂ ਪਾਬੰਦੀਸ਼ੁਦਾ ਟਰਾਮਾਡੋਲ ਤੇ ਨਸ਼ੀਲੀਆਂ ਦਵਾਈਆਂ

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਸਿਟੀ ਪੁਲਸ ਵੱਲੋਂ 15 ਲੱਖ ਗੋਲੀਆਂ ਟਰਾਮਾਡੋਲ ਦੀਆਂ ਫੜ ਕੇ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ, ਉਥੇ ਹੀ ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ’ਚ ਟਰਾਮਾਡੋਲ ਸਮੇਤ ਹੋਰ ਪਾਬੰਦੀਸ਼ੁਦਾ ਦਵਾਈਆਂ ਟੈਕਸ ਚੋਰੀ ਕਰਕੇ ਧੜੱਲੇ ਨਾਲ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਫੜਨ ਵਾਲੇ ਵਿਭਾਗ ਸੀ. ਜੀ. ਐੱਸ. ਟੀ., ਐੱਸ. ਜੀ. ਐੱਸ. ਟੀ., ਐੱਨ. ਸੀ. ਬੀ., ਡੀ. ਆਰ. ਆਈ. ਤੇ ਪੁਲਸ ਮੂਕ ਦਰਸ਼ਕ ਬਣੀ ਹੋਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਜ਼ਾਨਾ ਅਣਪਛਾਤੇ ਨਾਵਾਂ ਨਾਲ ਬੁੱਕ ਕੀਤੇ ਗਏ ਤਿੰਨ ਤੋਂ ਚਾਰ ਨਗ ਟਰਾਮਾਡੋਲ ਦੀਆਂ ਗੋਲੀਆਂ ਅਤੇ ਹੋਰ ਨਸ਼ੀਲੀਆਂ ਦਵਾਈਆਂ ਦਿੱਲੀ ਤੋਂ ਅੰਮ੍ਰਿਤਸਰ ਲਿਆਂਦੀਆਂ ਜਾ ਰਹੀਆਂ ਹਨ ਅਤੇ ਟੈਕਸ ਚੋਰੀ ਦੇ ਨਾਲ-ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਟੈਕਸ ਚੋਰੀ ਦੇ ਕਾਲੇ ਕਾਰੋਬਾਰ ’ਚ ਸਾਲਾਂ ਤੋਂ ਸ਼ਾਮਲ ਟੈਕਸ ਮਾਫ਼ੀਆ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧੜੱਲੇ ਨਾਲ ਇਸ ਧੰਦੇ ਨੂੰ ਚਲਾ ਰਿਹਾ ਹੈ ਅਤੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੁਝ ਡੀਲਰ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- ਪਾਕਿਸਤਾਨ ’ਚ ਪਹਿਲੀ DSP ਅਫ਼ਸਰ ਬਣੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ

ਭਾਰੀ ਟੈਕਸ ਵਾਲੀਆਂ ਵਸਤੂਆਂ ਤੋਂ ਲੈ ਕੇ ਪਾਬੰਦੀਸ਼ੁਦਾ ਤਬਾਕੂ ਤੱਕ ਦੀ ਆਮਦ

ਟੈਕਸ ਮਾਫੀਆ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਦਿੱਲੀ ਤੋਂ ਆਉਣ ਵਾਲੀਆਂ ਟਰੇਨਾਂ ਵਿਚ ਭਾਰੀ ਟੈਕਸ ਵਾਲੀਆਂ ਵਸਤੂਆਂ ਨੂੰ ਤਾਂ ਬਿਨਾਂ ਬਿੱਲ ਲਿਆਂਦਾ ਜਾ ਰਿਹਾ ਹੈ, ਉਧਰ ਪਾਬੰਦੀਸ਼ੁਦਾ ਤੰਬਾਕੂ ਤੱਕ ਵੀ ਆਮਦ ਹੋ ਰਹੀ ਹੈ ਅਤੇ ਜਨਤਾ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਆਏ ਦਿਨ ਪਾਬੰਦੀਸ਼ੁਦਾ ਤੰਬਾਕੂ ਦੇ ਚਾਲਾਨ ਕੱਟੇ ਜਾ ਰਹੇ ਹਨ ਪਰ ਇਸ ਦੀ ਆਮਦ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ। ਘਟੀਆ ਕੁਆਲਿਟੀ ਦੇ ਇਸ ਪਾਬੰਦੀਸ਼ੁਦਾ ਤੰਬਾਕੂ ਵਿਚ ਖਾਲੀ ਲਿਫ਼ਾਫ਼ਾ ਵਿਚ ਹੀ ਤੰਬਾਕੂ ਭਰਿਆ ਰਹਿੰਦਾ ਹੈ ਅਤੇ ਇਹ ਵੀ ਨਹੀਂ ਲਿਖਿਆ ਹੁੰਦਾ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ।

ਇਹ ਵੀ ਪੜ੍ਹੋ- ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ 'ਤਾ ਲਹੂ ਲੁਹਾਨ

ਸੀ. ਜੀ. ਐੱਸ. ਟੀ. ਵਿਭਾਗ ਇਕ ਵਾਰ ਰੇਡ ਕਰ ਕੇ ਭੁਲਿਆ

ਰੇਲਵੇ ਦੇ ਜ਼ਰੀਏ ਟੈਕਸ ਚੋਰੀ ਦੇ ਮਾਮਲਿਆਂ ਵਿਚ ਸੀ. ਜੀ. ਐੱਸ. ਟੀ. ਵਿਭਾਗ, ਜਿਸ ’ਤੇ ਕਿਸੇ ਸਥਾਨਕ ਨੇਤਾ ਜਾਂ ਸੂਬਾ ਸਰਕਾਰ ਦੇ ਕਿਸੇ ਨੇਤਾ ਦੀ ਕੋਈ ਦਖਲਅੰਦਾਜ਼ੀ ਨਹੀਂ ਹੋ ਸਕਦੀ ਹੈ, ਉਹ ਵੀ ਸਟੇਸ਼ਨ ’ਤੇ ਇਕ ਵਾਰ ਰੇਡ ਕਰ ਕੇ ਹੁਣ ਚੁੱਪ ਹੋ ਗਿਆ ਹੈ ਅਤੇ ਵਿਭਾਗ ਵਿਚ ਤਾਇਨਾਤ ਕੁਰਸੀ ’ਤੇ ਬੈਠ ਕੇ ਕੰਮ ਕਰਨ ਵਾਲੇ ਅਧਿਕਾਰੀ ਭਾਰੀ ਲਾਪ੍ਰਵਾਹੀ ਦੇ ਨਾਲ ਕੰਮ ਕਰ ਰਹੇ ਹਨ ।

ਨਸ਼ੀਲੀਆਂ ਦਵਾਈਆਂ ਦੇ ਮਾਮਲਿਆਂ ’ਚ ਵੱਡੀਆ ਕੇਂਦਰੀ ਏਜੰਸੀਆਂ ਨੇ ਕੀਤਾ ਫੋਕਸ

ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਟ੍ਰੇਨਾਂ ਵਿਚ ਨਸ਼ੀਲੀਆਂ ਦਵਾਈਆਂ ਦੇ ਆਉਣ ਦੇ ਮਾਮਲਿਆਂ ਵਿਚ ਹੁਣ ਕੁਝ ਵੱਡੀਆਂ ਕੇਂਦਰੀ ਏਜੰਸੀਆਂ ਨੇ ਵੀ ਆਪਣਾ ਫੋਕਸ ਰੇਲਵੇ ਦੇ ਟੈਕਸ ਮਾਫੀਆ ਵਲ ਕਰ ਦਿੱਤਾ ਹੈ। ਮਾਲ ਜਾਣ ਵਾਲੇ ਪੁਆਂਇੰਟ ਤੋਂ ਲੈ ਕੇ ਮਾਲ ਡਲਿਵਰੀ ਕੀਤੇ ਜਾਣ ਵਾਲੇ ਪੁਆਂਇੰਟ ਤੱਕ ਕਾਰਵਾਈ ਕਰਨ ਲਈ ਰਣਨੀਤੀ ਬਣਾਈ ਜਾ ਰਹੀ ਹੈ ਅਤੇ ਇਸ ਬਾਰੇ ਪੱਕੇ ਹੱਥ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

 ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

 

ਟੈਕਸ ਮਾਫੀਆ ਕੋਲੋਂ ਪਹਿਲਾਂ ਵੀ ਫੜੀਆਂ ਸਨ ਪਾਬੰਦੀਸ਼ੁਦਾ ਦਵਾਈਆਂ

ਟੈਕਸ ਮਾਫੀਆਂ ਪਾਬੰਦੀਸ਼ੁਦਾ ਦਵਾਈਆਂ ਦਿੱਲੀ ਤੋਂ ਲਿਆ ਰਿਹਾ ਹੈ। ਇਸ ਦਾ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਇਕ ਟੈਕਸ ਮਾਫੀਆ ਲੀਡਰ ਦੇ ਕੰਪਲੈਕਸ ਤੋਂ 2 ਵਾਰ ਪਾਬੰਦੀਸ਼ੁਦਾ ਦਵਾਈਆਂ ਦਾ ਜ਼ਖੀਰਾ ਫੜਿਆ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News