ਬਲੈਰੋ ਚਾਲਕ ਨੇ ਪੁਲਸ ’ਤੇ ਗੱਡੀ ਚੜਾਉਣ ਦਾ ਕੀਤੀ ਕੋਸ਼ਿਸ਼, ਹੋਇਆ ਗ੍ਰਿਫ਼ਤਾਰ

06/06/2023 5:59:30 PM

ਸੁਜਾਨਪੁਰ (ਜੋਤੀ)- ਬੀਤੀ ਦੇਰ ਰਾਤ ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ ’ਚ ਪੰਜਾਬ ਦੇ ਪ੍ਰਵੇਸ਼ ਦੁਆਰ ਮਾਧੋਪੁਰ ’ਚ ਸਥਿਤ ਇੰਟਰਸਟੇਟ ਨਾਕੇ ’ਤੇ ਜੰਮੂ ਕਸ਼ਮੀਰ ਤੋਂ ਪੰਜਾਬ ਵਿਚ ਪ੍ਰਵੇਸ਼ ਕਰਨ ਵਾਲੀਆਂ ਗੱਡੀਆਂ ਦੀ ਚੈਕਿੰਗ ਦੌਰਾਨ ਇਕ ਬਲੈਰੋ ਗੱਡੀ ਚਾਲਕ ਨੌਜਵਾਨ ਵੱਲੋਂ ਨਾਕਾ ਤੋੜ ਕੇ ਪੁਲਸ ਕਰਮਚਾਰੀ ਤੇ ਗੱਡੀ ਚੜਾਉਣ ਦਾ ਯਤਨ ਕਰਨ ਦੇ ਦੋਸ਼ ’ਚ ਸੁਜਾਨਪੁਰ ਪੁਲਸ ਨੇ ਗੱਡੀ ਚਾਲਕ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-  ਮਾਪਿਆਂ ਨੂੰ ਸੜਕਾਂ 'ਤੇ ਰੁਲਣ ਤੋਂ ਰੋਕਦੈ ਇਹ ਐਕਟ, ਸ਼ਿਕਾਇਤ ਕਰਨ 'ਤੇ 'ਕਪੁੱਤ' ਹੋਏ ਪੁੱਤਾਂ ਨੂੰ ਮਿਲੇਗਾ ਸਖ਼ਤ ਸਬਕ

ਇਸ ਸਬੰਧ ’ਚ ਸੁਜਾਨਪੁਰ ਪੁਲਸ ਥਾਣਾ ਮੁਖੀ ਅਨਿਲ ਪਵਾਰ ਨੇ ਦੱਸਿਆ ਕਿ ਦੇਰ ਰਾਤ ਦੇ ਸਮੇਂ ਉਨ੍ਹਾਂ ਦੀ ਪੁਲਸ ਪਾਰਟੀ ਉਕਤ ਇੰਟਰਸਟੇਟ ਮਾਧੋਪੁਰ ਨਾਕੇ ’ਤੇ ਜੰਮੂ ਕਸ਼ਮੀਰ ਤੋਂ ਪੰਜਾਬ ਵਿਚ ਪ੍ਰਵੇਸ਼ ਕਰਨ ਵਾਲੇ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਜੰਮੂ ਕਸ਼ਮੀਰ ਤੋਂ ਆਉਣ ਵਾਲੀ ਇਕ ਬਲੈਰੋ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਗੱਡੀ ਨੂੰ ਤੇਜ਼ੀ ਨਾਲ ਭਜਾ ਦਿੱਤਾ ਅਤੇ ਮੌਕੇ ’ਤੇ ਤਾਇਨਾਤ ਕਾਂਸਟੇਬਲ ਅਮਰੀਕ ਸਿੰਘ ਨੇ ਜਦ ਗੱਡੀ ਨੂੰ ਰੋਕਣ ਦੇ ਲਈ ਬੈਰੀਕੇਡ ਅੱਗੇ ਕੀਤਾ ਤਾਂ ਡਰਾਈਵਰ ਨੇ ਬੈਰੀਕੇਡ ਨੂੰ ਤੋੜਦੇ ਹੋਏ ਗੱਡੀ ਨੂੰ ਕਾਂਸਟੇਬਲ ਦੇ 'ਤੇ ਚੜਾਉਣ ਦਾ ਕੋਸ਼ਿਸ਼ ਕੀਤੀ, ਪਰ ਕਾਂਸਟੇਬਲ ਨੇ ਆਪਣੀ ਸੂਝਬੂਝ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ, ਪਰ ਉਹ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਅਤੇ ਗੱਡੀ ਚਾਲਕ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ।  ਜਿਸ ਦੇ ਚੱਲਦੇ ਪੁਲਸ ਵੱਲੋਂ ਇਸ ਘਟਨਾ ਸਬੰਧੀ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਵੱਲੋਂ ਗੱਡੀ ਦਾ ਪਿੱਛਾ ਕੀਤਾ, ਜਿਸ ਦੌਰਾਨ ਪੁਲਸ ਨੇ ਉਕਤ ਗੱਡੀ ਨੂੰ ਪਿੰਡ ਗੁਲਪੁਰ ਦੇ ਨੇੜੇ ਨਹਿਰ ਤੋਂ ਬਰਾਮਦ ਕੀਤਾ ਅਤੇ ਜਾਂਚ ਦੌਰਾਨ ਪਾਇਆ ਕਿ ਗੱਡੀ ’ਚ ਇਕ ਮੱਝ ਅਤੇ ਤਿੰਨ ਉਸ ਦੇ ਬੱਚੇ ਸੀ, ਜਿੰਨਾਂ ਚੋਂ ਮੱਝ ਪਾਣੀ ਵਿਚ ਰੁੜ ਗਈ, ਜਦਕਿ ਪੁਲਸ ਨੇ ਬੱਚਿਆਂ ਨੂੰ ਕਬਜ਼ੇ ’ਚ ਲੈ ਲਿਆ। 

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਪਿੰਡ ਮਾੜੀ ਟਾਂਡਾ ਦੇ ਨੌਜਵਾਨ ਦੀ ਮੌਤ

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਜਾਂਚ ਦੌਰਾਨ ਪਾਇਆ ਕਿ ਦੋਸ਼ੀ ਦੀ ਪਹਿਚਾਣ ਨਰਿੰਦਰ ਕੁਮਾਰ ਵਾਸੀ ਆਰ.ਐੱਸ.ਐੱਸ ਪੁਰਾ ਜੰਮੂ ਕਸ਼ਮੀਰ ਦੇ ਰੂਪ ਵਿਚ ਹੋਈ। ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਜਿਸ ਦੇ ਚੱਲਦੇ ਪੁਲਸ ਨੇ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਅਤੇ ਦੋਸ਼ੀ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਅਨਿਲ ਪਵਾਰ ਨੇ ਦੱਸਿਆ ਕਿ ਪੁਲਸ ਵੱਲੋਂ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਕਾਰਨਾਂ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾਵੇਗਾ ਕਿ ਉਕਤ ਵਿਅਕਤੀ ਵੱਲੋਂ ਆਖ਼ਿਰ ਨਾਕੇ ਨੂੰ ਕਿਉਂ ਤੋੜ ਕੇ ਭੱਜਣ ਦਾ ਯਤਨ ਕੀਤਾ ਗਿਆ।

ਇਹ ਵੀ ਪੜ੍ਹੋ- ਚਾਵਾਂ ਨਾਲ ਮਾਪਿਆਂ ਨੇ ਇਕਲੌਤੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਸੋਚਿਆ ਵੀ ਨਹੀਂ ਇੰਝ ਹੋਵੇਗੀ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News