ਬਟਾਲਾ ਆਟੋ ਮੋਬਾਇਲ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ

Tuesday, Sep 04, 2018 - 01:27 AM (IST)

 ਬਟਾਲਾ,   (ਬੇਰੀ)-  ਅੱਜ ਬਟਾਲਾ ਆਟੋ ਮੋਬਾਇਲ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਬਿੱਟੂ ਯਾਦਵ ਪ੍ਰਜਾਪਤੀ ਦੀ ਅਗਵਾਈ ’ਚ ਐਸੋਸੀਏਸ਼ਨ ਅਹੁਦੇਦਾਰਾਂ ਨੇ ਸਥਾਨਕ ਜਲੰਧਰ ਰੋਡ ’ਤੇ ਸਥਿਤ ਬੋਹਡ਼ੀ ਮੰਦਰ ’ਚ ਇਕੱਤਰਤਾ ਕੀਤੀ ਅਤੇ ਸ਼ਹਿਰ ਦੀ ਮਾਡ਼ੀ ਹੁੰਦੀ ਜਾ ਰਹੀ ਹਾਲਤ ਦੇ ਵਿਰੋਧ ’ਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।  ®ਇਸ ਮੌਕੇ ਪ੍ਰਧਾਨ ਬਿੱਟੂ ਯਾਦਵ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਖੇਤਰ ’ਚ ਸਟਰੀਟ ਲਾਈਟਾਂ ਬੰਦ ਪਈਆਂ ਹਨ, ਸੀਵਰੇਜ ਪ੍ਰਣਾਲੀ ਠੱਪ ਪਈ ਹੈ, ਸ਼ਹਿਰ ’ਚ ਸਾਫ-ਸਫਾਈ ਦਾ ਬੁਰਾ ਹਾਲ ਹੈ, ਸਡ਼ਕਾਂ ਟੁੱਟੀਆਂ ਹੋਣ ਕਰ ਕੇ ਕਈ ਵਾਰ ਐਕਸੀਡੈਂਟ ਦੀਆਂ ਘਟਨਾਵਾਂ ਘਟ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸੁਨੀਲ ਜਾਖਡ਼ ਵੀ ਸ਼ਹਿਰ ਦੀ ਕੋਈ ਸਾਰ ਨਹੀਂ ਲੈ ਰਹੇ, ਜਿਸ ਨਾਲ ਬਟਾਲਾ ਖੇਤਰ ਦੇ ਲੋਕਾਂ ’ਚ ਜਾਖਡ਼ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੀ ਹੁਣ ਨੇਡ਼ੇ ਆ ਰਿਹਾ ਹੈ ਅਤੇ ਸ਼ਹਿਰ ਦੀ ਜਰਜਰ ਹੋ ਚੁੱਕੀ ਹਾਲਤ ਨੂੰ ਦੇਖ ਕੇ  ਸ਼ਹਿਰ ਵਾਸੀ, ਆਮ ਰਾਹਗੀਰ ਅਤੇ ਖੇਤਰ ਵਾਸੀ ਦੁਖੀ ਹਨ ਅਤੇ ਉਹ ਪ੍ਰਸ਼ਾਸਨ ਨੂੰ ਹਮੇਸ਼ਾ ਕੋਸਦੇ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ, ਸਥਾਨਕ ਪ੍ਰਸ਼ਾਸਨ ਅਤੇ ਜਾਖਡ਼ ਤੋਂ ਜ਼ੋਰਦਾਰ ਸ਼ਬਦਾਂ ’ਚ ਮੰਗ ਕੀਤੀ ਕਿ ਸ਼ਹਿਰ ਦਾ ਵਿਕਾਸ ਕਰਵਾ ਕੇ ਸ਼ਹਿਰ ਨੂੰ ਨਰਕ ਵਾਲੀ ਸਥਿਤੀ ਤੋਂ ਕੱਢਿਆ ਜਾਵੇ। ਆਟੋਮੋਬਾਇਲ ਐਸੋਸੀਏਸ਼ਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
 ਇਸ ਮੌਕੇ ਵਿੱਕੀ ਕਾਂਸਰਾ, ਸੰਜੀਵ ਸ਼ਰਮਾ, ਰਮਨ ਸ਼ਰਮਾ, ਅਰਵਿੰਦ ਸਨੀ, ਵਿਕਾਸ ਸ਼ਰਮਾ, ਸੁਧੀਰ ਸਰੀਨ, ਰਾਕੇਸ਼ ਤ੍ਰੇਹਣ ਗੋਪਾ, ਰਜੀਵ ਮਹਾਜਨ, ਰਣਜੀਵ ਅਰੋਡ਼ਾ, ਹਰੀਸ਼ ਮਹਾਜਨ, ਅਨਿਲ ਠਾਕੁਰ, ਅਸ਼ਵਨੀ ਸੂਰੀ, ਸੁਮੀਰ ਹਾਂਡਾ, ਸੋਨੂੰ ਗੋਰਾਇਆ, ਸੁਦਰਸ਼ਨ ਲਾਲ, ਵਿਕਾਸ ਕਸ਼ਯਪ, ਮੋਨੂੰ ਭਾਟੀਆ, ਕਵਿਸ਼ ਹਾਂਡਾ ਆਦਿ ਹਾਜ਼ਰ ਸਨ। 
 


Related News