ਮੌਸਮ ਦੇ ਕਰਵਟ ਲੈਂਦਿਆਂ ਹੀ ਦਮੇ ਦੇ ਮਰੀਜ਼ਾਂ ਦੀ ਗਿਣਤੀ ਵਧੀ, ਦੁਨੀਆ ਭਰ ’ਚ 33 ਕਰੋੜ ਤੋਂ ਵੱਧ ਮਰੀਜ਼ ਪੀੜਤ

03/26/2024 6:29:05 PM

ਅੰਮ੍ਰਿਤਸਰ (ਦਲਜੀਤ)- ਮੌਸਮ ’ਚ ਬਦਲਾਅ ਦੇ ਨਾਲ ਹੀ ਸਾਹ ਦੀ ਬੀਮਾਰੀ (ਦਮਾ) ਦੇ ਮਰੀਜ਼ਾਂ ’ਚ ਵਾਧਾ ਹੋਇਆ ਹੈ। ਹਵਾ ਵਿਚ ਫੁੱਲਾਂ ਦੀ ਤੇਜ਼ ਖੁਸ਼ਬੂ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਦਮੇ ਦਾ ਦੌਰਾ ਪੈ ਰਹੇ ਹੈ। ਜੇਕਰ ਇਸ ਬੀਮਾਰੀ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਬੀਮਾਰੀ ਘਾਤਕ ਵੀ ਸਾਬਤ ਹੋ ਸਕਦੀ ਹੈ। ਬੱਚਿਆਂ ਅਤੇ ਬਜ਼ੁਰਗਾਂ ਵਿਚ ਘੱਟ ਪ੍ਰਤੀਰੋਧਕ ਸ਼ਕਤੀ ਹੋਣ ਕਾਰਨ ਇਹ ਬੀਮਾਰੀ ਉਕਤ ਵਰਗ ਵਿਚ ਵਧੇਰੇ ਫੈਲ ਰਹੀ ਹੈ। ਦੁਨੀਆ ’ਚ 33 ਕਰੋੜ ਤੋਂ ਵੱਧ ਲੋਕ ਇਸ ਬੀਮਾਰੀ ਤੋਂ ਪੀੜਤ ਹਨ ਅਤੇ ਹਰ ਸਾਲ ਲਗਭਗ 2.5 ਲੱਖ ਮਰੀਜ਼ ਉਕਤ ਬੀਮਾਰੀ ਕਾਰਨ ਮਰ ਰਹੇ ਹਨ।

ਜਾਣਕਾਰੀ ਅਨੁਸਾਰ ਦਮਾ ਇਕ ਸਾਹ ਦੀ ਬੀਮਾਰੀ ਹੈ, ਜੋ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਦਮਾ ਹੋਣ ਦੀ ਸੂਰਤ ਵਿਚ ਬ੍ਰੌਨਕਸ਼ੀਅਲ ਟਿਊਬ ਵਿਚ ਸੋਜ ਆ ਜਾਂਦੀ ਹੈ, ਜਿਸ ਕਾਰਨ ਮਾਸਪੇਸ਼ੀਆਂ ਦੇ ਵਿਚਕਾਰ ਸਾਹ ਲੈਣ ਵਿਚ ਮੁਸ਼ਕਲ ਵੱਧ ਜਾਂਦੀ ਹੈ।  ਇਸ ਤੋਂ ਇਲਾਵਾ ਛਾਤੀ ਵਿਚ ਜਕੜਨ, ਸਾਹ ਲੈਣ ਵਿਚ ਦਿੱਕਤ, ਥਕਾਵਟ, ਬਲਗ਼ਮ ਜਾਂ ਸੁੱਕੀ ਖੰਘ, ਕਸਰਤ ਦੌਰਾਨ ਹਾਲਤ ਵਿਗੜਨਾ, ਰਾਤ ​​ਨੂੰ ਹਾਲਤ ਵਿਗੜਨਾ, ਵਾਰ-ਵਾਰ ਇਨਫੈਕਸ਼ਨ, ਹੱਸਦੇ ਸਮੇਂ ਖੰਘ। ਇਸ ਦਾ ਮੁੱਖ ਲੱਛਣ ਇਹ ਹੈ ਕਿ ਜੇਕਰ ਸਮੇਂ-ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬੀਮਾਰੀ ਘਾਤਕ ਸਿੱਧ ਹੋ ਸਕਦੀ ਹੈ।

ਇਹ ਵੀ ਪੜ੍ਹੋ : ਤੇਜ਼ੀ ਨਾਲ ਵੱਧ ਰਹੇ ਫੈਟੀ ਲਿਵਰ ਤੇ ਸਿਰੋਸਿਸ ਦੇ ਮਾਮਲੇ, ਇਲਾਜ ਨਾ ਕਰਵਾਉਣ 'ਤੇ ਤਾਂ ਹੋ ਜਾਂਦੀ ਹੈ ਘਾਤਕ ਬੀਮਾਰੀ

ਪਿਛਲੇ ਕੁਝ ਸਮੇਂ ਤੋਂ ਇਹ ਬੀਮਾਰੀ ਬੱਚਿਆਂ ਅਤੇ ਬਜ਼ੁਰਗਾਂ ’ਚ ਜ਼ਿਆਦਾ ਪਾਈ ਗਈ ਹੈ। ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਕਾਰਨ ਦਮਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਇਹ ਬੀਮਾਰੀ ਇੰਨੀ ਖ਼ਤਰਨਾਕ ਹੈ ਕਿ ਜੇਕਰ ਇਹ ਕਿਸੇ ਨੂੰ ਫੜ ਲਵੇ ਤਾਂ ਇਹ ਸਾਰੀ ਉਮਰ ਉਸ ਦਾ ਪਿੱਛਾ ਨਹੀਂ ਛੱਡਦੀ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਰਕਾਰੀ ਟੀ. ਬੀ. ਹਸਪਤਾਲ ਅਤੇ ਹੋਰ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਹੋਰ ਡਾਕਟਰਾਂ ਦੇ ਕੋਲ ਦਮੇ ਦੇ ਮਰੀਜ਼ ਭਾਰੀ ਗਿਣਤੀ ਵਿਚ ਪਹੁੰਚ ਰਹੇ ਹਨ।

ਦਮੇ ਦੇ ਮਰੀਜ਼ ਵੱਧ ਰਹੇ ਹਨ, ਇਸ ਦੇ ਨਾਲ ਹੀ ਵਾਇਰਸ ਦੇ ਮਰੀਜ਼ ਵੀ ਆ ਰਹੇ ਹਨ। ਇਹ ਬੀਮਾਰੀ ਧੂੰਏਂ, ਧੁੰਦ ਦੇ ਸੰਪਰਕ ’ਚ ਆਉਣਾ, ਧੂੜ-ਮਿੱਟੀ ਆਦਿ ਕਾਰਨ ਪੈਦਲ ਚੱਲਣ ਕਾਰਨ, ਮੌਸਮ ’ਚ ਤਬਦੀਲੀ ਦੇ ਦੌਰਾਨ, ਇਨਫੈਕਸ਼ਨ ਕਾਰਨ ਜ਼ਿਆਦਾ ਹੁੰਦੀ ਹੈ। ਜੇਕਰ ਲੋਕਾਂ ਨੂੰ ਅਜਿਹੀ ਬੀਮਾਰੀ ਦਾ ਕਿਸੇ ਵੀ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਖੰਘ, ਜ਼ੁਕਾਮ ਅਤੇ ਬੁਖਾਰ ਦੇ ਮਰੀਜ਼ ਵੀ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ

ਸਰਕਾਰੀ ਟੀ. ਬੀ ਹਸਪਤਾਲ ਵਿਚ ਦਮੇ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ।ਬੱਚੇ ਅਤੇ ਬਜ਼ੁਰਗ ਇਸ ਬੀਮਾਰੀ ਦਾ ਜ਼ਿਆਦਾਤਰ ਸ਼ਿਕਾਰ ਹੋ ਰਹੇ ਹਨ। ਸਾਹ ਲੈਣ ’ਚ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਸਰਕਾਰੀ ਹਸਪਤਾਲ ’ਚ ਕੀਤੀ ਜਾ ਰਹੀ ਹੈ। ਦਮੇ ਤੋਂ ਪੀੜਤ ਮਰੀਜ਼ ਨੂੰ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਡਾਕਟਰ ਨਾਲ ਲਗਾਤਾਰ ਸੰਪਰਕ ਵਿਚ ਰਹਿਣਾ ਚਾਹੀਦਾ ਹੈ।

ਦਮਾ ਇਕ ਗੰਭੀਰ ਬੀਮਾਰੀ ਹੈਸ ਜੋ ਮਰੀਜ਼ ਨੂੰ ਸਾਰੀ ਉਮਰ ਨਹੀਂ ਛੱਡਦੀ। ਇਸ ਬੀਮਾਰੀ ਦਾ ਮੁੱਖ ਲੱਛਣ ਐਲਰਜੀ ਵੀ ਹੈ, ਇਨ੍ਹਾਂ ਦਿਨਾਂ ਵਿਚ ਨਵੇਂ ਫੁੱਲ ਖਿੜਦੇ ਹਨ ਅਤੇ ਹਵਾ ਵਿਚ ਫੁੱਲਾਂ ਦੇ ਕਣ ਮੌਜੂਦ ਹੁੰਦੇ ਹਨ, ਜਦੋਂ ਦਮੇ ਦਾ ਮਰੀਜ਼ ਸਾਹ ਲੈਂਦਾ ਹੈ ਤਾਂ ਕਣ ਉਸਦੇ ਸਾਹ ਦੀ ਨਾਲੀ ਰਾਹੀਂ ਅੰਦਰ ਦਾਖ਼ਲ ਹੋ ਜਾਂਦੇ ਹਨ, ਜਿਸ ਨਾਲ ਉਸ ਨੂੰ ਬਾਅਦ ਵਿਚ ਤਕਲੀਫ ਹੁੰਦੀ ਹੈ। ਮਰੀਜ਼ ਨੂੰ ਇਸ ਸਥਿਤੀ ਵਿਚ ਇਨਹੇਲਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮਾਸਕ ਪਹਿਨ ਕੇ ਰੱਖਣਾ ਚਾਹੀਦਾ ਹੈ। ਜਦੋਂ ਵੀ ਕੋਈ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਡਾਕਟਰ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਇਹ ਬੀਮਾਰੀ ਦਿਨੋ-ਦਿਨ ਫੈਲਦੀ ਜਾ ਰਹੀ ਹੈ ਅਤੇ ਸਮੇਂ-ਸਿਰ ਇਲਾਜ ਨਾ ਮਿਲਣਾ ਮਰੀਜ਼ਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਸਥਿਤੀ ਦੌਰਾਨ ਮਰੀਜ਼ ਲਈ ਮਾਸਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਅਤੇ ਜਦੋਂ ਵੀ ਵਿਅਕਤੀ ਨੂੰ ਸਾਹ ਲੈਂਦੇ ਸਮੇਂ ਛਾਤੀ ਵਿਚ ਸੀਟੀ ਵੱਜਦੀ ਮਹਿਸੂਸ ਹੋਵੇ ਤਾਂ ਲਗਾਤਾਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਵਿਅਕਤੀ ਨੂੰ ਹਰ ਰੋਜ਼ ਖੰਘ ਹੁੰਦੀ ਹੈ ਅਤੇ ਅਜਿਹਾ ਇਕ ਜਾਂ ਦੋ ਮਹੀਨੇ ਲਗਾਤਾਰ ਹੁੰਦਾ ਹੈ, ਤਾਂ ਉਸਨੂੰ ਯਕੀਨੀ ਤੌਰ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News