ਵਿਧਾਨ ਸਭਾ ਚੋਣਾਂ ’ਚ ‘ਆਪ’ ਦੀ ਜਿੱਤ ਦਾ ਕਾਰਨ, ਕੈਪਟਨ ਨੂੰ ਕਾਂਗਰਸ ਤੋਂ ਲਾਂਭੇ ਕਰਨਾ

03/19/2022 12:32:21 PM

ਅੰਮ੍ਰਿਤਸਰ (ਸੂਰੀ)- ਜੇਕਰ ਜਨਤਾ ਨੇ ‘ਆਪ’ ਨੂੰ ਸੱਤਾ ਸੌਂਪਣੀ ਹੁੰਦੀ ਤਾਂ 62-65 ਦੇ ਦਰਮਿਆਨ ਸੀਟਾਂ ਬਹੁਤ ਸਨ, ਇਸ ਵਿਚ ਕੁਝ ਕਾਂਗਰਸ ਅਤੇ ਅਕਾਲੀ ਦਲ ਦੇ ਦਿੱਗਜ ਆਗੂ ਵੀ ਬਚ ਜਾਣੇ ਸਨ। ਜੇਕਰ ‘ਆਪ’ ਦੀਆਂ 65 ਸੀਟਾਂ ਹੁੰਦੀਆਂ ਤਾਂ ‘ਆਪ’ ਨੂੰ ਕੁਝ ਗਲਤ ਕਰਨ ਤੋਂ ਰੋਕਣ ਲਈ ਰੋਲਾ ਪਾਇਆ ਜਾ ਸਕਦਾ ਸੀ। ਪਰ ਇੰਨੀਆਂ ਜ਼ਿਆਦਾ ਸੀਟਾਂ ਵੇਖ ਤਾਂ ਇਸ ਤਰ੍ਹਾਂ ਲੱਗਦਾ ਹੈ, ਜਿਸ ਤਰ੍ਹਾਂ ਜਨਤਾ ਨੇ ‘ਆਪ’ ਨੂੰ ਸੱਤਾ ਨਹੀਂ ਸੌਂਪੀ ਬਲਕਿ ਰਵਾਇਤੀ ਪਾਰਟੀਆਂ ਨਾਲ ਕੋਈ ਪੁਰਾਣਾ ਵੈਰ ਦੁਸ਼ਮਣੀ ਕੱਢੀ, ਜਿਸ ਦੀ ਲੋਕਾਂ ਦੇ ਦਿਲਾਂ ’ਚ ਲੰਮੇ ਸਮੇਂ ਤੋਂ ਭੜਾਸ ਸੀ। ਆਜ਼ਾਦੀ ਤੋਂ ਲੈ ਕੇ ਇੰਨੀ ਵੱਡੀ ਜਿੱਤ ਪੰਜਾਬ ’ਚ ਕਿਸੇ ਪਾਰਟੀ ਨੂੰ ਨਹੀਂ ਮਿਲ ਸਕੀ, ਜਿੰਨੀ 2022 ’ਚ ‘ਆਪ’ ਨੂੰ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)

ਜਨਤਾ ਇਹ ਸੋਚ ਰਹੀ ਸੀ ਕਿ ਜੇਕਰ ‘ਆਪ’ ਨੂੰ 62-65 ਸੀਟਾਂ ਵੀ ਮਿਲ ਗਈਆਂ ਤਾਂ ਇਨ੍ਹਾਂ ਰਿਵਾਇਤੀ ਪਾਰਟੀਆਂ ਵਾਲਿਆਂ ਨੇ ਚੰਡੀਗੜ੍ਹ ਦੀ ਤਰ੍ਹਾਂ ‘ਆਪ’ ਦੇ ਵਿਧਾਇਕ ਤੋੜਣ ’ਚ ਕੋਈ ਕਸਰ ਨਹੀਂ ਛੱਡਣੀ, ਇਸ ਲਈ ਇਨ੍ਹਾਂ ਨੂੰ ਇੰਨੇ ਵੱਡੇ ਬਹੁਮਤ ਨਾਲ ਜਿਤਾ ਦਿਉ ਕਿ ਵਿਧਾਇਕ ਤੋੜਣ ਜਾਂ ਖਰੀਦਣ ਦੀ ਗੱਲ ਹੀ ਨਾ ਹੋ ਸਕੇ। ਇਸ ਵਿਚ ਤਾਂ ਕੋਈ ਦੋ ਰਾਏ ਨਹੀਂ ਕਿ ਜੇਕਰ ਕੈਪਟਨ ਕਾਂਗਰਸ ਪਾਰਟੀ ’ਚ ਬਤੌਰ ਪਹਿਲਾਂ ਸਾਢੇ 4 ਸਾਲ ਦੀ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ’ਤੇ ਅਖੀਰ ਤੱਕ ਬਣੇ ਰਹਿੰਦੇ ਅਤੇ ਵਿਧਾਇਕਾਂ ਨੂੰ ਟਿਕਟਾਂ ਦੇਣ ’ਚ ਉਨ੍ਹਾਂ ਦੀ ਮੰਨੀ ਜਾਂਦੀ ਤਾਂ ਇਹ ਹੋ ਸਕਦਾ ਸੀ ਕਿ ‘ਆਪ’ ਜਿੱਤਦੀ ਨਾ। ਜੇ ਜਿੱਤ ਵੀ ਜਾਂਦੀ ਤਾਂ ਘੱਟੋ-ਘੱਟ ਇੰਨੀ ਵੱਡੀ ਲੀਡ ਨਾਲ ਨਾ ਜਿੱਤਦੀ। ਕੈਪਟਨ ਨੇ 2017 ’ਚ ਵੇਖਿਆ ਕਿ ਦਿੱਗਜ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਤੋਂ ਹਾਰ ਦਾ ਮੂੰਹ ਵੇਖ ਰਹੇ ਹਨ ਤਾਂ ਉਨ੍ਹਾਂ ‘ਆਪ’ ਜਾ ਕੇ ਬਾਦਲ ਦਾ ਮੁਕਾਬਲਾ ਕਰਨ ਦੀ ਗੱਲ ਕਹੀ, ਜਿਸ ਵਿਚ ਉਹ ਬਾਦਲ ਨੂੰ ਜਿਤਾਉਣ ’ਚ ਕਾਮਯਾਬ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਸੁੱਤੇ ਹੋਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕੀਤਾ ਕਤਲ

ਇਸ ਵਾਰ ਜੇਕਰ ਕੈਪਟਨ ਕਾਂਗਰਸ ’ਚ ਹੀ ਰਹਿੰਦੇ ਤਾਂ ਉਨ੍ਹਾਂ ਨੇ ਕੁਝ ਸੀਟਾਂ ਅਕਾਲੀ ਦਲ ਨੂੰ ਅਤੇ ਕੁਝ ਸੀਟਾਂ ਕਾਂਗਰਸ ਤੋਂ ਖੜ੍ਹੇ ਬੰਦਿਆਂ ਨੂੰ ਜਿਤਾਉਣ ’ਚ ਕਾਮਯਾਬ ਹੋ ਜਾਣਾ ਸੀ, ਜਿਸ ਨਾਲ ਇਹ ਵੀ ਹੋ ਸਕਦਾ ‘ਆਪ’ ਦੀ ਸਰਕਾਰ ਬਣਦੀ ਨਾ ਜੇ ਬਣਦੀ ਤਾਂ ਕਿਸੇ ਪਾਰਟੀ ਨਾਲ ਗੱਠਜੋੜ ਕਰਕੇ ਜਾਂ ਇੰਨੇ ਵੱਡੇ ਬਹੁਮਤ ਨਾਲ ਨਾ ਬਣਦੀ। ਜੇਕਰ ਗੱਲ 2017 ਵਿਧਾਨ ਸਭਾ ਦੀ ਕੀਤੀ ਜਾਵੇ ਤਾਂ ਉਸ ਵਕਤ ਵੀ ਆਪ ਦਾ ਜ਼ੋਰ ਘੱਟ ਨਹੀਂ ਸੀ, ਪਰ ਉਸ ਵਕਤ ਕੈਪਟਨ ‘ਆਪ’ ਦੀ ਵੋਟ ਤੋੜਣ ’ਚ ਕਾਮਯਾਬ ਹੋ ਗਏ, ਇਸ ਲਈ ਚਾਹੇ ਉਨ੍ਹਾਂ ਨੂੰ ਗੁਟਕਾ ਸਾਹਿਬ ਹੱਥ ’ਚ ਫੜ ਕੇ ਪੰਜਾਬੀਆਂ ਨੂੰ ਯਕੀਨ ਦਵਾਉਣ ਲਈ ਸਹੁੰ ਖਾਣੀ ਪਈ। ਪੰਜਾਬੀਆਂ ਨੇ ਇਹ ਸਮਝ ਲਿਆ ਕਿ ਇਹ ਉਹ ਕੈਪਟਨ ਹੈ, ਜਿਸ ਨੇ 2002 ’ਚ ਬਾਦਲਾਂ ’ਤੇ ਪਰਚੇ ਕਰ ਦਿੱਤੇ ਸਨ, ਪਰ ਇਹ ਨਹੀਂ ਸੀ ਪਤਾ ਕਿ ਇਹ ਕੈਪਟਨ 2002 ਵਾਲਾ ਨਹੀਂ, ਇਹ 2017 ਵਾਲਾ ਕੈਪਟਨ ਹੈ। ਕਾਂਗਰਸ 77 ਸੀਟਾਂ ਲੈ ਕੇ 2017 ’ਚ ਸੱਤਾ ਹਾਸਲ ਕਰ ਕੇ 10 ਸਾਲ ਬਾਅਦ ਵੀ ਸਰਕਾਰ ਬਣਾਉਣ ’ਚ ਕਾਮਯਾਬ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

ਕਾਂਗਰਸ ਨੂੰ ਜਦੋਂ ਇਹ ਪਤਾ ਲੱਗਾ ਕਿ ਅਸੀਂ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਾਰ ਰਹੇ ਹਾਂ ਤਾਂ ਉਨ੍ਹਾਂ ਨੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰ ਕੇ ਐੱਸ. ਸੀ. ਪੱਤਾ ਖੇਡਿਆ, ਪਰ ਚੱਲਿਆ ਉਹ ਵੀ ਨਹੀਂ, ਕਿਉਂਕਿ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਜਾਖੜ ਦੇ ਆਪਸ ’ਚ ਇਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਨਹੀਂ ਸੀ ਬਾਜ਼ ਆਉਂਦੇ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਵੱਲੋਂ ਮੁੱਖ ਮੰਤਰੀ ਅਨਾਊਂਸ ਕਰਦਿਆਂ ਰੈਲੀ ’ਚ ਰਾਹੁਲ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਕਾਂਗਰਸ ਨੂੰ ਤਾਂ ਸਾਢੇ 4 ਸਾਲ ਤੱਕ ਬੀ. ਜੇ. ਪੀ. ਹੀ ਚਲਾਉਂਦੀ ਰਹੀ। ਅਖੀਰ ਨਤੀਜਾ ਇਹ ਨਿਕਲਿਆ ਚੰਨੀ, ਨਵਜੋਤ ਸਿੰਘ ਸਿੱਧੂ, ਸਿੱਧੂ ਮੂਸੇ ਵਾਲਾ, ਕੈਪਟਨ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਮਜੀਠੀਆ ਆਦਿ ਸਮੇਤ ਦਿੱਗਜ ਚੋਣ ਹਾਰ ਗਏ। ਹੁਣ ਜੇਕਰ ਆਮ ਆਦਮੀ ਪਾਰਟੀ ਪੰਜਾਬ ’ਚ ਬਦਲਾਅ ਕਰ ਕੇ ਕੀਤੇ ਵਾਅਦੇ ਪੂਰੇ ਕਰਨ ’ਚ ਕਾਮਯਾਬ ਹੋ ਗਏ ਤਾਂ ਪੱਕੀ ਜਗ੍ਹਾ ਦਿੱਲੀ ਵਾਂਗ ਬਣਾ ਲੈਣਗੇ, ਨਹੀਂ ਤਾਂ ਜਨਤਾ ਨੇ ਬਾਹਰ ਦਾ ਰਸਤਾ ਵਿਖਾਉਣ ’ਚ ਦੇਰੀ ਨਹੀਂ ਕਰਨੀ।

ਪੜ੍ਹੋ ਇਹ ਵੀ ਖ਼ਬਰ - ਦੋਸਤਾਂ ਨਾਲ ਨਹਿਰ ’ਚ ਨਹਾਉਣ ਗਏ ਮੁੰਡੇ ਦੀ 2 ਦਿਨ ਬਾਅਦ ਮਿਲੀ ਲਾਸ਼, ਪਿਆ ਚੀਕ ਚਿਹਾੜਾ


rajwinder kaur

Content Editor

Related News