CRPF ਦੀ 32 ਬਟਾਲੀਅਨ ਦੇ ASI ਸ਼ਿੰਗਾਰਾ ਸਿੰਘ ਦਾ ਫੌਜੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

09/29/2022 7:39:37 PM

ਗੁਰਦਾਸਪੁਰ (ਗੁਰਪ੍ਰੀਤ) - ਆਸਾਮ ਦੇ ਇੰਫਾਲ 'ਚ ਪੈਂਦੇ ਮਿਆਂਮਾਰ ਸਰਹੱਦ 'ਤੇ ਡਿਊਟੀ ਕਰ ਰਹੇ ਸੀ.ਆਰ.ਪੀ.ਐੱਫ. ਦੀ 32 ਬਟਾਲੀਅਨ ਦੇ ਏ.ਐੱਸ.ਆਈ. ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸ਼ਿੰਗਾਰਾ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਦੀਨਾਨਗਰ ਅਲੀਖਾਂ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਸੀ.ਆਰ.ਪੀ.ਐੱਫ ਦੇ ਗਰੁੱਪ ਸੈਂਟਰ ਜਲੰਧਰ ਤੋਂ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਫੌਜ ਦੀ ਟੁਕੜੀ ਨੇ ਸਰਕਾਰੀ ਸਨਮਾਨਾਂ ਨਾਲ, ਸ਼ਹੀਦ ਨੂੰ ਸਲਾਮੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ : SC ਦੇ ਫ਼ੈਸਲੇ ਨੂੰ ਲੈ ਕੇ SGPC ਪ੍ਰਧਾਨ ਧਾਮੀ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ, ਜਾਣੋ ਕੀ ਕੀਤੀ ਮੰਗ

PunjabKesari

ਇਸ ਤੋਂ ਪਹਿਲਾਂ ਸ਼ਹੀਦ ਏ.ਐੱਸ.ਆਈ. ਸ਼ਿੰਗਾਰਾ ਸਿੰਘ ਦੀ ਦੇਹ ਨੂੰ ਇੰਫਾਲ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਲਈ ਹਵਾਈ ਜਹਾਜ਼ ਰਾਹੀਂ ਰਵਾਨਾ ਕੀਤਾ ਗਿਆ। ਸੀ.ਆਰ.ਪੀ.ਐੱਫ. ਦੇ ਜਵਾਨ ਅੰਮ੍ਰਿਤਸਰ ਤੋਂ ਉਨ੍ਹਾਂ ਦੀ ਦੇਹ ਨੂੰ ਫੌਜੀ ਵਾਹਨ ਰਾਹੀਂ ਪਿੰਡ ਅਲੀਖਾਨ ਲੈ ਕੇ ਆਏ। ਤਿਰੰਗੇ ਵਿੱਚ ਲਪੇਟੀ ਹੋਈ ਸ਼ਿੰਗਾਰਾ ਸਿੰਘ ਦੀ ਮ੍ਰਿਤਕ ਦੇਹ ਜਦੋਂ ਪਿੰਡ ਪੁੱਜੀ ਤਾਂ ਮਾਹੌਲ ਬਹੁਤ ਗਮਗੀਨ ਹੋ ਗਿਆ। ਪਿੰਡ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਤਿਰੰਗੇ ਵਿੱਚ ਲਪੇਟੀ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮਾਤਾ ਕਸ਼ਮੀਰ ਕੌਰ, ਪਤਨੀ ਅਮਰਜੀਤ ਕੌਰ ਅਤੇ ਧੀ ਸੁਖਜੀਤ ਕੌਰ ਦੀਆਂ ਚੀਕਾਂ ਦਿਲਾਂ ਨੂੰ ਟੁੰਬ ਰਹੀਆਂ ਸਨ। ਸ਼ਹੀਦ ਦੇ 26 ਸਾਲਾ ਪੁੱਤਰ ਲਵਜੀਤ ਸਿੰਘ ਨੇ ਪਿਤਾ ਦੀ ਚਿਖਾ ਨੂੰ ਅਗਨ ਭੇਟ ਕੀਤਾ। 

ਪੜ੍ਹੋ ਇਹ ਵੀ ਖ਼ਬਰ : ਜਨਾਨੀ ਨੇ ‘ਜੱਚਾ-ਬੱਚਾ ਵਾਰਡ ਦੇ ਬਾਹਰ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼

ਅੰਤਿਮ ਸੰਸਕਾਰ ਮੌਕੇ ਹਾਜ਼ਰ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਏ.ਐੱਸ.ਆਈ ਸ਼ਿੰਗਾਰਾ ਸਿੰਘ ਅਮਰ ਰਹੇ ਦੇ ਜੈਕਾਰੇ ਲਗਾ ਕੇ ਇਲਾਕੇ ਦੇ ਲਾਡਲੇ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਇੰਸਪੈਕਟਰ ਅਵਤਾਰ ਸਿੰਘ, ਹੌਲਦਾਰ ਕੁਲਦੀਪ ਰਾਜ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਅਤੇ ਹੋਰਨਾਂ ਨੇ ਸ਼ਰਧਾਂਜਲੀ ਭੇਟ ਕੀਤੀ।


rajwinder kaur

Content Editor

Related News