ਮੁਰਗੀਖਾਨੇ ਅਤੇ ਖੇਤ ’ਚ ਪੋਸਤ ਬੀਜਣ ਵਾਲਾ ਗ੍ਰਿਫ਼ਤਾਰ, 735 ਬੂਟੇ ਬਰਾਮਦ

Sunday, Mar 24, 2024 - 11:07 AM (IST)

ਬਟਾਲਾ (ਬੇਰੀ, ਸਾਹਿਲ, ਖੋਖਰ)- ਬਟਾਲਾ ਪੁਲਸ ਨੇ ਮੁਰਗੀਖਾਨੇ ਅਤੇ ਖੇਤ ਵਿਚ ਪੋਸਤ ਬੀਜਣ ਵਾਲੇ ਇਕ ਵਿਅਕਤੀ ਨੂੰ 735 ਬੂਟਿਆਂ ਪੋਸਤ ਡੋਡਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਐਂਡ ਨਾਰਕੋਟਿਕ ਸੈੱਲ ਬਟਾਲਾ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਠੱਕਰ ਸੰਧੂ ’ਚ ਲਖਬੀਰ ਸਿੰਘ ਪੁੱਤਰ ਸੂਬਾ ਸਿੰਘ ਨੇ ਆਪਣੇ ਮੁਰਗੀਖਾਨੇ ਦੀ ਬੈਕ ਸਾਈਡ ਅਤੇ ਕਣਕ ਦੇ ਖੇਤ ਦੇ ਵਿਚਕਾਰ ਇਕ ਮਰਲਾ ਜਗ੍ਹਾ ’ਚ ਪੋਸਤ ਬੀਜੀ ਹੋਈ ਹੈ, ਜਿਸ ਨੂੰ ਉਹ ਤਿਆਰ ਕਰ ਕੇ ਵੇਚਦਾ ਹੈ। ਇਸ ਤੋਂ ਬਾਅਦ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲਖਬੀਰ ਸਿੰਘ ਦੇ ਮੁਰਗੀਖਾਨੇ ਅਤੇ ਖੇਤ ’ਚੋਂ ਛਾਪੇਮਾਰੀ ਦੌਰਾਨ ਪੋਸਤ ਡੋਡੇ ਦੇ ਕਰੀਬ 735 ਬੂਟੇ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ

ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਥਾਣਾ ਸੇਖਵਾਂ ’ਚ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਮੌਕੇ ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਜਸਜੀਤ ਸਿੰਘ, ਐੱਸ. ਆਈ. ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News