ਸਰਕਾਰੀ ਦਫਤਰਾਂ ''ਚ ਡੀ. ਸੀ. ਵਲੋਂ ਅਚਨਚੇਤ ਚੈਕਿੰਗ, ਵੱਡੀ ਗਿਣਤੀ ''ਚ ਸਟਾਫ ਗੈਰ-ਹਾਜ਼ਰ

Tuesday, Sep 04, 2018 - 11:19 AM (IST)

ਤਰਨਤਾਰਨ (ਰਮਨ) : ਸਵੱਛ ਭਾਰਤ ਨੂੰ ਮੁੱਖ ਰੱਖਦੇ ਹੋਏ ਦਫਤਰਾਂ 'ਚ ਸਰਕਾਰੀ ਬਾਬੂਆਂ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਅੱਜ ਸਵੇਰੇ 9 ਵਜੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਵਲੋਂ ਅਚਨਚੇਤ ਚੈਕਿੰਗ ਦੌਰਾਨ ਨਗਰ ਕੌਂਸਲ ਦਫਤਰ, ਪਾਵਰ ਕਾਰਪੋਰੇਸ਼ਨ ਦਫਤਰ, ਤਹਿਸੀਲਦਾਰ ਦਫਤਰ ਵਿਖੇ ਚੈਕਿੰਗ ਕੀਤੀ ਗਈ। ਇਸ ਦੌਰਾਨ ਨਗਰ ਕੌਸਲ ਦੇ 19 (ਸਮੇਤ ਅਧਿਕਾਰੀ ਅਤੇ ਕਰਮਚਾਰੀ), ਤਹਿਸੀਲਦਾਰ ਦਫਤਰ ਅਧੀਨ ਆਉਂਦੇ 3 (ਅਧਿਕਾਰੀ ਅਤੇ ਕਰਮਚਾਰੀ) ਤੋਂ ਇਲਾਵਾ ਵੱਡੀ ਗਿਣਤੀ 'ਚ ਪਾਵਰ ਕਾਰਪੋਰੇਸ਼ਨ ਦਾ ਸਟਾਫ ਗੈਰ ਹਾਜ਼ਰ ਪਾਇਆ ਗਿਆ।

PunjabKesariਇਸ ਦੌਰਾਨ ਡੀ.ਸੀ. ਪ੍ਰਦੀਪ ਸਭਰਵਾਲ ਵਲੋਂ ਦਫਤਰਾਂ 'ਚ ਸਾਫ-ਸਫਾਈ ਨੂੰ ਲੈ ਕੇ ਅਧਿਕਾਰੀਆਂ ਅਤੇ ਕਰਮਚਾਰੀ ਨੂੰ ਸਖਤ ਹੁਕਮ ਦੇਣ ਦੇ ਨਾਲ-ਨਾਲ ਉਨ੍ਹਾਂ ਕੋਲੋਂ ਮਿੱਟੀ ਸਾਫ ਕਰਵਾਈ ਗਈ। ਡੀ.ਸੀ. ਵਲੋਂ ਦਫਤਰਾਂ 'ਚੋਂ ਸ਼ੱਕੀ ਰਿਕਾਰਡ ਨੂੰ ਜ਼ਬਤ ਕਰਦੇ ਹੋਏ ਗੈਰ ਹਾਜ਼ਰ ਪਾਏ ਗਏ ਸਟਾਫ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News