ਕਲਰਫੂਲ ਪ੍ਰਿੰਟਸ ਨੂੰ ਖੂਬ ਪਸੰਦ ਕਰਦੀਆਂ ਹਨ ਅੰਮ੍ਰਿਤਸਰੀ ਦੀਆਂ ਔਰਤਾਂ

Saturday, Jul 27, 2024 - 12:36 PM (IST)

ਕਲਰਫੂਲ ਪ੍ਰਿੰਟਸ ਨੂੰ ਖੂਬ ਪਸੰਦ ਕਰਦੀਆਂ ਹਨ ਅੰਮ੍ਰਿਤਸਰੀ ਦੀਆਂ ਔਰਤਾਂ

ਅੰਮ੍ਰਿਤਸਰ, (ਕਵਿਸ਼ਾ)- ਅੰਮ੍ਰਿਤਸਰ ਦੀਆਂ ਔਰਤਾਂ ਦੀ ਪਸੰਦ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੀਆਂ ਔਰਤਾਂ ਦੀ ਪਸੰਦ ਸਭ ਤੋਂ ਹੱਟ ਕੇ ਅਤੇ ਵੱਖਰੀ ਹੈ। ਕਿਹਾ ਜਾ ਸਕਦਾ ਹੈ ਕਿ ਅੰਮ੍ਰਿਤਸਰ ਦੀਆਂ ਔਰਤਾਂ, ਜਿਸ ਚੀਜ਼ ਨੂੰ ਪਸੰਦ ਕਰਦੀਆਂ ਹਨ, ਉਸ ਚੀਜ਼ ਦਾ ਟ੍ਰੈਂਡ ਸੈੱਟ ਹੋ ਜਾਂਦਾ ਹੈ। ਅੱਜ-ਕੱਲ ਅੰਮ੍ਰਿਤਸਰੀ ਦੀਆਂ ਔਰਤਾਂ ਕਲਰਫੁਲ ਪ੍ਰਿੰਟਸ ਵੱਲ ਕਾਫੀ ਤਵੱਜੋਂ ਦਿੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਅੰਮ੍ਰਿਤਸਰੀ ਔਰਤਾਂ ਦੇ ਆਊਟਫਿੱਟਸ ’ਚ ਅੱਜ ਕੱਲ ਇਸ ਤਰ੍ਹਾਂ ਦੇ ਮਲਟੀਕਲਰ, ਕਲਰਫੁੱਲ, ਪ੍ਰਿੰਟਸ ਕਾਫੀ ਰੰਗਾਂ ਦੇ ਕੰਬੀਨੇਸ਼ਨ ਨੂੰ ਦੇਖਿਆ ਜਾ ਰਿਹਾ ਹੈ। ਕਲਰਫੁੱਲ ਫੈਬ੍ਰਿਕ ਤੋਂ ਤਿਆਰ ਆਊਟਫਿਟਸ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣੇ ਆਪ ਵਿਚ ਕਾਫੀ ਜੀਵੰਤ ਅਤੇ ਖੂਬਸੂਰਤ ਲੱਗਦੇ ਹਨ ਅਤੇ ਇਸ ਵਿਚ ਖੂਬ ਆਕਰਸ਼ਿਕ ਵੀ ਹੁੰਦਾ ਹੈ।

ਇਸ ਤਰ੍ਹਾਂ ਦੇ ਆਊਟਫਿਟਸ ਅੱਜ-ਕੱਲ ਅੰਮ੍ਰਿਤਸਰ ਦੀਆਂ ਔਰਤਾਂ ਖੂਬ ਸਰਾਹਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ’ਚ ਖੂਬਸੂਰਤ ਕਲਰਫੁੱਲ ਪ੍ਰਿੰਟਸ ਤੋਂ ਬਣੇ ਆਕਰਸ਼ਿਕ ਆਊਟਫਿਟਸ ਪਹਿਨੇ ਅੰਮ੍ਰਿਤਸਰ ਦੀਆਂ ਔਰਤਾਂ ਦਿਖਾਈ ਦੇ ਰਹੀਆਂ ਹਨ।


author

Tarsem Singh

Content Editor

Related News