SGPC ਦੁਆਰਾ ਚਲਾਈ ਜਾਂਦੀ ਯੂਨੀਵਰਸਿਟੀ ਨੂੰ ਸਿੰਘ/ਕੌਰ ਸ਼ਬਦ ਦਾਖ਼ਲੇ ਮੌਕੇ ਜੋੜਨ 'ਤੇ ਕੋਈ ਇਤਰਾਜ਼ ਨਹੀਂ

11/19/2020 1:31:12 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ ਨੇ ਕਿਹਾ ਕਿ ਸਿੱਖ ਕੋਟੇ ਤਹਿਤ ਐੱਮ.ਬੀ.ਬੀ.ਐੱਸ. ਸੀਟਾਂ ਲਈ ਉਮੀਦਵਾਰਾਂ ਵਲੋਂ ਦਾਖ਼ਲੇ ਦੇ ਆਖਰੀ ਮੌਕੇ 'ਤੇ ਨਾਮ ਪਿੱਛੇ ਕੌਰ ਜਾਂ ਸਿੰਘ ਲਾਉਣ 'ਤੇ ਕੋਈ ਇਤਰਾਜ਼ ਨਹੀਂ ਹੈ। ਯੂਨੀਵਰਸਿਟੀ ਕੋਲ 75 ਘੱਟ ਗਿਣਤੀ ਕੋਟੇ ਦੀਆਂ ਸੀਟਾਂ ਹਨ, ਜਿਨ੍ਹਾਂ ਲਈ ਸਿਰਫ਼ ਸਿੱਖ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਸਿੱਖ ਘੱਟ ਗਿਣਤੀ ਕੋਟੇ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਜ਼ (ਬੀ.ਐਫ.ਯੂ.ਐੱਚ.ਐੱਸ.) ਫਰੀਦਕੋਟ ਦੁਆਰਾ ਅਪਲੋਡ ਕੀਤੇ ਉਮੀਦਵਾਰਾਂ ਦੀ ਸੂਚੀ 'ਚ ਘੱਟੋ-ਘੱਟ ਅੱਠ ਅਜਿਹੇ ਨਾਮ ਸਨ ਜਿਨ੍ਹਾਂ ਨਾਲ 'ਸਿੰਘ' ਜਾਂ 'ਕੌਰ' ਨਹੀਂ ਲੱਗਦਾ ਸੀ। ਘੱਟ ਗਿਣਤੀ ਕੋਟੇ ਅਧੀਨ ਸੀਟਾਂ ਦਾ ਦਾਅਵਾ ਕਰਨ ਲਈ, ਸਿੱਖ ਵਿਦਿਆਰਥੀਆਂ ਨੂੰ ਇਕ ਹਲਫ਼ਨਾਮਾ ਜਮ੍ਹਾ ਕਰਨਾ ਪਏਗਾ ਜਿਸ 'ਚ ਲਿਖਿਆ ਹੋਵੇਗਾ ਕਿ ਮੈਂ ਸਿੱਖ ਹਾਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਹਾਂ। ਮੈਂ ਸਿੱਖ ਧਰਮ ਦੇ ਅਕੀਦਿਆਂ ਨੂੰ ਮੰਨਦਾ ਹਾਂ, ਸਿੱਖ ਦਿੱਖ ਨੂੰ ਕਾਇਮ ਰੱਖਦਾ ਹਾਂ ਅਤੇ ਆਪਣੇ ਵਾਲ ਤੇ ਆਈਬ੍ਰੋਜ਼ ਨਹੀਂ ਕੱਟਦਾ। ਮੈਨੂੰ ਸਿਰਫ਼ ਦਸ ਸਿੱਖ ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਹੈ। ਕਿਸੇ ਉਮੀਦਵਾਰ ਨੂੰ ਇਹ ਵੀ ਐਲਾਨ ਕਰਨਾ ਪਵੇਗਾ ਕਿ ਮੈਂ ਆਪਣੀ ਪੜ੍ਹਾਈ ਦੌਰਾਨ ਅਤੇ ਉਸ ਤੋਂ ਬਾਅਦ ਸਿੱਖ ਦਿੱਖ ਨੂੰ ਬਣਾਈ ਰੱਖਾਂਗਾ। ਹਰ ਸਿੱਖ ਵਿਦਿਆਰਥੀ ਨੂੰ ਇਹ ਵੀ ਲਿਖਤੀ ਰੂਪ ਵਿਚ ਦੇਣਾ ਪਵੇਗਾ ਕਿ ਮੇਰੇ ਨਾਮ ਨਾਲ ਸ਼ਬਦ 'ਸਿੰਘ' ਜਾਂ 'ਕੌਰ' ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਡੀਨ ਡਾ. ਏ ਪੀ ਸਿੰਘ ਨੇ ਕਿਹਾ, ਅਸੀਂ ਸਿਰਫ਼ ਉਨ੍ਹਾਂ ਉਮੀਦਵਾਰਾਂ ਦੀ ਸੂਚੀ ਬਣਾਉਂਦੇ ਹਾਂ ਜਿਨ੍ਹਾਂ ਦੇ ਨਾਮ ਨਾਲ ਸਿੰਘ ਜਾਂ ਕੌਰ ਸ਼ਬਦ ਜੁੜੇ ਹੋਏ ਹਨ। ਸੰਵਿਧਾਨ ਨੇ ਉਮੀਦਵਾਰਾਂ ਨੂੰ ਆਪਣਾ ਨਾਮ ਬਦਲਣ ਦਾ ਅਧਿਕਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਘੱਟਗਿਣਤੀ ਕੋਟੇ ਦੀ ਸੀਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਇਹ ਕਰਨਾ ਪਵੇਗਾ। ਬੀ.ਐੱਫ਼.ਯੂ.ਐੱਚ.ਐੱਸ. ਦੀ ਵੈਬਸਾਈਟ 'ਤੇ ਨਾਮ ਅਪਲੋਡ ਕੀਤੇ ਗਏ ਹਨ, ਜਿਸ ਤਹਿਤ ਉਮੀਦਵਾਰ ਰਾਸ਼ਟਰੀ ਯੋਗਤਾ ਅਤੇ ਪ੍ਰਵੇਸ਼ ਟੈਸਟ 'ਚ ਸ਼ਾਮਲ ਹੋਏ। ਅਖ਼ਬਾਰ 'ਚ ਇਸ਼ਤਿਹਾਰ ਦੇ ਕੇ ਵਿਦਿਆਰਥੀ ਆਪਣਾ ਨਾਮ ਬਦਲਦੇ ਹਨ। ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੇ 1 ਨਵੰਬਰ 2020 ਤੋਂ ਪਹਿਲਾਂ ਇਹ ਇਸ਼ਤਿਹਾਰ ਜਾਰੀ ਕੀਤਾ ਸੀ, ਘੱਟ ਗਿਣਤੀ ਕੋਟੇ ਅਧੀਨ ਸੀਟ ਲਈ ਯੋਗ ਹਨ। ਉਨ੍ਹਾਂ ਕਿਹਾ ਕਿ “ਸਿੰਘ ਜਾਂ ਕੌਰ ਦੀ ਸ਼ਰਤ ਸਾਡੀ ਸੰਸਥਾ ਦੁਆਰਾ ਲਾਗੂ ਨਹੀਂ ਕੀਤੀ ਗਈ ਹੈ। ਪੰਜਾਬ ਸਰਕਾਰ ਵਲੋਂ ਸਿੱਖ ਘੱਟਗਿਣਤੀ ਕੋਟੇ ਲਈ ਇਹ ਸ਼ਰਤ ਰੱਖੀ ਗਈ ਹੈ। ਨੀਟ ਟੈਸਟ ਦੇ ਬਾਅਦ ਨਾਮ ਬਦਲਣ ਅਤੇ ਦਾਖ਼ਲੇ ਲਈ ਘੱਟ ਗਿਣਤੀ ਕੋਟੇ ਤਹਿਤ ਅਰਜ਼ੀ ਦੇਣ ਤੋਂ ਪਹਿਲਾਂ ਇਹ ਨਵਾਂ ਰਵਾਇਤ ਨਹੀਂ ਹੈ, ਇਹ 2003 ਤੋਂ ਚੱਲ ਰਿਹਾ ਹੈ। ਇਸਨੂੰ ਅਦਾਲਤ 'ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਆਪਣਾ ਨਾਮ ਬਦਲਣਾ ਹਰ ਇਕ ਦਾ ਸੰਵਿਧਾਨਕ ਅਧਿਕਾਰ ਹੈ। 

ਇਹ ਵੀ ਪੜ੍ਹੋ : ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਵਾਇਰਲ ਕਰਨਾ ਸਿਵਲ ਸਰਜਨ ਨੂੰ ਪਿਆ ਮਹਿੰਗਾ

ਲੋਕ ਇਨਸਾਫ਼ ਭਲਾਈ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਨਾਮ ਬਦਲਣ ਦੀ ਵਿਵਸਥਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਅਤੇ ਨੈਤਿਕ ਤੌਰ 'ਤੇ ਇਹ ਗ਼ਲਤ ਹੈ। ਇੱਕ ਵਿਦਿਆਰਥੀ ਨੂੰ ਉਹਨਾਂ ਦੇ ਨੀਟ ਦੀ ਪ੍ਰੀਖਿਆ ਦੇ ਨਾਮ ਦੇ ਅਨੁਸਾਰ ਘੱਟ ਗਿਣਤੀ ਕੋਟੇ ਲਈ ਵਿਚਾਰਿਆ ਜਾਣਾ ਚਾਹੀਦਾ ਹੈ। ਜੇ ਵਿਦਿਆਰਥੀ ਨਾਮ ਬਦਲ ਰਹੇ ਹਨ ਅਤੇ ਉਨ੍ਹਾਂ ਨੂੰ ਨੀਟ ਟੈਸਟ ਦੇ ਬਾਅਦ ਨਾਮ ਬਦਲਣ ਦੀ ਇਜਾਜ਼ਤ ਹੈ ਤਾਂ ਇਹ ਬਹੁਤ ਸਪੱਸ਼ਟ ਹੈ ਕਿ ਉਹ ਇਹ ਧਾਰਮਿਕ ਮਾਨਤਾਵਾਂ ਕਾਰਨ ਨਹੀਂ ਕਰ ਰਹੇ ਬਲਕਿ ਸਿਰਫ਼ ਘੱਟ ਗਿਣਤੀ ਕੋਟੇ ਤਹਿਤ ਐੱਮ.ਬੀ.ਬੀ.ਐੱਸ. 'ਚ ਦਾਖ਼ਲਾ ਲੈਣ ਲਈ ਕਰ ਰਹੇ ਹਨ।  ਇਹ ਘੱਟ ਗਿਣਤੀ ਕੋਟਾ ਪ੍ਰਣਾਲੀ ਦਾ ਮਜ਼ਾਕ ਉਡਾਉਣ ਵਾਂਗ ਹੈ।


Baljeet Kaur

Content Editor

Related News