ਅੰਮ੍ਰਿਤਸਰ ਦੌਰੇ ਦੌਰਾਨ ਕਿਲਾ ਗੋਬਿੰਦਗੜ੍ਹ ਨੂੰ ਦੇਖ ਪ੍ਰਭਾਵਿਤ ਹੋਏ ਰਾਜਪਾਲ ਬਦਨੌਰ

Saturday, Sep 08, 2018 - 08:35 PM (IST)

ਅੰਮ੍ਰਿਤਸਰ ਦੌਰੇ ਦੌਰਾਨ ਕਿਲਾ ਗੋਬਿੰਦਗੜ੍ਹ ਨੂੰ ਦੇਖ ਪ੍ਰਭਾਵਿਤ ਹੋਏ ਰਾਜਪਾਲ ਬਦਨੌਰ

ਅੰਮ੍ਰਿਤਸਰ,(ਇੰਦਰਜੀਤ, ਬੌਬੀ)— ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਅੱਜ ਅੰਮ੍ਰਿਤਸਰ ਵਿਖੇ ਇਕ ਵਿਸ਼ੇਸ਼ ਸਮਾਰੋਹ 'ਚ ਹਿੱਸਾ ਲੈਣ ਲਈ ਪੁੱਜੇ ਸਨ। ਵਿਸ਼ੇਸ਼ ਸਮਾਰੋਹ ਇਕ ਪੰਜ ਤਾਰਾ ਹੋਟਲ 'ਚ ਆਯੋਜਿਤ ਕੀਤਾ ਗਿਆ ਸੀ, ਜਿਥੇ ਬਦਨੌਰ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ। ਇਸ ਦੌਰੇ ਦੌਰਾਨ ਰਾਜਪਾਲ ਬਦਨੌਰ ਨੇ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਇਆ ਗਿਆ ਇਤਿਹਾਸਕ ਕਿਲਾ ਗੋਬਿੰਦਗੜ੍ਹ ਵੀ ਦੇਖਿਆ, ਜਿਸ ਦੀ ਸੁੰਦਰਤਾ ਨੂੰ ਦੇਖ ਕੇ ਉਹ ਕਾਫੀ ਪ੍ਰਭਾਵਿਤ ਹੋਏ। ਇਸ ਸਮਾਰੋਹ ਤੋਂ ਬਾਅਦ ਉਹ ਇਕ ਹੋਰ ਸਮਾਰੋਹ 'ਚ ਵੀ ਸ਼ਾਮਲ ਹੋਏ। ਸਮਾਰੋਹਾਂ ਦੀ ਸਮਾਪਤੀ ਤੋਂ ਬਾਅਦ ਰਾਜਪਾਲ ਪੰਜਾਬ ਸਰਕਾਰ ਦੇ ਵਿਸ਼ੇਸ਼ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਲਈ ਵਾਪਸ ਰਵਾਨਾ ਹੋ ਗਏ ਸਨ।


Related News