ਰੇਪ ਮਾਮਲਿਆਂ 'ਤੇ ਮਹਿਲਾ ਕਮਿਸ਼ਨ ਦਾ ਵੱਡਾ ਬਿਆਨ (ਵੀਡੀਓ)

05/28/2019 5:40:24 PM

ਅੰਮ੍ਰਿਤਸਰ (ਸੁਮਿਤ) - ਪਿਛਲੇ 3 ਦਿਨਾਂ ਦੇ ਅੰਦਰ-ਅੰਦਰ ਪੰਜਾਬ 'ਚ ਕਰੀਬ 10 ਕੁੜੀਆਂ ਨਾਲ ਜਬਰ-ਜ਼ਨਾਹ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਦੇ ਸਬੰਧ 'ਚ ਪੰਜਾਬ ਵੁਮਨ ਕਮਿਸ਼ਨ ਨੇ ਗੰਭੀਰ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪਹੁੰਚੀ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕਮਿਸ਼ਨ ਵਲੋਂ ਇਨ੍ਹਾਂ ਮਾਮਲਿਆਂ ਦੇ ਸਬੰਧ 'ਚ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨੂੰ ਇਕ ਪੱਤਰ ਲਿਖਿਆ ਗਿਆ ਹੈ। ਮੈਡਮ ਗੁਲਾਟੀ ਨੇ ਮੰਨਿਆ ਹੈ ਕਿ ਪੁਲਸ ਦੀ ਢਿੱਲੀ ਕਾਰਵਾਈ ਅਤੇ ਪੁਲਸ ਵਲੋਂ ਚਲਾਨ ਪੇਸ਼ ਨਾ ਕਰਨ ਕਾਰਨ ਕਈ ਦੋਸ਼ੀ ਬਚ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਜ਼ਾ ਨਹੀਂ ਮਿਲ ਪਾਉਂਦੀ।

ਉਨ੍ਹਾਂ ਪੁਲਸ ਦਾ ਪੱਖ ਲੈਂਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪੁਲਸ ਚੋਣਾਂ 'ਚ ਰੁੱਝੀ ਹੋਈ ਸੀ ਪਰ ਹੁਣ ਪੁਲਸ ਵਲੋਂ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਭਵਿੱਖ 'ਚ ਕੁਝ ਐੱਨ. ਜੀ. ਓਜ਼. ਨੂੰ ਵੀ ਮਹਿਲਾ ਕਮਿਸ਼ਨ ਨਾਲ ਜੋੜੇ ਜਾਣ ਦੀ ਗੱਲ ਕਹੀ ਹੈ ਤਾਂ ਕਿ ਹੇਠਲੇ ਪੱਧਰ ਤੱਕ ਕਮਿਸ਼ਨ ਦੀ ਪਹੁੰਚ ਸੰਭਵ ਬਣਾਈ ਜਾ ਸਕੇ।


rajwinder kaur

Content Editor

Related News