ਕੌਮਾਂਤਰੀ ਟੈਰਰ ਮਾਡਿਊਲ ਦਾ ਪਰਦਾਫਾਸ਼, 1 ਹੈਂਡ ਗ੍ਰਨੇਡ, 3 ਪਿਸਤੌਲ ਅਤੇ 1 ਡਰੋਨ ਸਮਤੇ 10 ਗ੍ਰਿਫ਼ਤਾਰ
Friday, Dec 06, 2024 - 04:50 PM (IST)
ਅੰਮ੍ਰਿਤਸਰ (ਜ.ਬ.)-ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਕੌਮਾਂਤਰੀ ਟੈਰਰ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ 10 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਰਜੁਨਪ੍ਰੀਤ ਵਾਸੀ ਅਵਾਣ, ਲਵਪ੍ਰੀਤ ਲਵ ਵਾਸੀ ਵੈਰੋਵਾਲ, ਬਸੰਤ ਅਤੇ ਅਮਨਪ੍ਰੀਤ ਵਾਸੀ ਬਾਬਾ ਬਕਾਲਾ, ਦਿਲਪ੍ਰੀਤ ਵਾਸੀ ਬਾਬਾ ਬਕਾਲਾ, ਦਿਲਪ੍ਰੀਤ ਮੰਨਾ ਵਾਸੀ ਖੰਨਾ ਚਮਾਰਾ, ਵਰਿੰਦਰ ਪਾਲ ਮਨੀ, ਰਾਜਵੀਰ ਰਾਜੂ ਵਾਸੀ ਕਟਲੇ ਰਮਦਾਸ, ਹਰਜੋਤ ਮਿੱਠੂ ਵਾਸੀ ਬਾਬਾ ਨਾਨਕ, ਜੁਆਇਲ ਮਸੀਹ ਵਾਸੀ ਡੇਰਾ ਬਾਬਾ ਨਾਨਕ, ਰਤਨ ਅਤੇ ਵਿਸ਼ਵਾਸ ਮਸੀਹ ਵਾਸੀ ਰਮਦਾਸ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 2 ਪਿਸਤੌਲ 30 ਬੋਰ, 1 ਪਿਸਟਲ 32 ਬੋਰ, 1 ਹੈਂਡ ਗ੍ਰਨੇਡ ਤੋਂ ਇਲਾਵਾ ਇਕ ਡਰੋਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚੋਂ ਵੱਡੇ ਭਰਾ ਕੋਲ ਕੈਨੇਡਾ ਗਏ ਛੋਟੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਪਰਿਵਾਰ 'ਚ ਛਾਇਆ ਮਾਤਮ
ਉਕਤ ਮਾਮਲੇ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਕ ਵੱਖਰੇ ਮਾਮਲੇ ਵਿਚ ਇਨ੍ਹਾਂ ਦੇ ਸਾਥੀ ਮੁਲਜ਼ਮ ਅਵਤਾਰ ਸਿੰਘ ਅਤੇ ਗੁਰਨਾਮ ਵਾਸੀ ਬਾਬਾ ਬਕਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਇਕ ਹੋਰ ਸਾਥੀ ਮੁਲਜ਼ਮ ਅਮਨ ਖੋਖਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਬਸੰਤ ਸਿੰਘ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ ਤਹਿਤ ਥਾਣਾ ਬਿਆਸ ਵਿਖੇ ਲਵਪ੍ਰੀਤ ਖ਼ਿਲਾਫ਼ ਇਕ ਜਾਨਲੇਵਾ ਹਮਲਾ, ਸੁਸਾਇਡ ਲਈ ਮਜ਼ਬੂਰ ਕਰਨ ਅਤੇ ਮੁਲਜ਼ਮ ਅਮਨਪ੍ਰੀਤ ਖ਼ਿਲਾਫ਼ ਪੈਟਰੋਲ ਪੰਪ ’ਤੇ ਬੰਬ ਸੁੱਟਣ ਤੋਂ ਇਲਾਵਾ ਕੁੱਟਮਾਰ ਕਰਨ ਦੇ ਵੱਖ-ਵੱਖ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਬਾਹਰ ਬੈਠੇ ਆਪ੍ਰੇਟਰ ਰਵਿੰਦਰ ਰਿੰਦਾ, ਹੈਪੀ ਪਾਸ਼ੀਆਂ ਅਤੇ ਜੀਵਨ ਫੌਜੀ ਤੋਂ ਇਲਾਵਾ ਉਨ੍ਹਾਂ ਦੇ ਹੋਰ ਸਾਥੀ ਆਪਰੇਟ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8