ਬੰਦੂਕ ਦੀ ਨੌਕ 'ਤੇ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)

12/09/2018 3:41:19 PM

ਅੰਮ੍ਰਿਤਸਰ (ਗੁਰਪ੍ਰੀਤ)—ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਉਸ ਸਮੇਂ  ਸਨਸਨੀ ਫੈਲ ਗਈ ਜਦੋਂ ਸਵੇਰੇ ਭਾਰਤੀ ਫਾਈਨੈਂਸ ਇੰਕਲੂਜ਼ਨ ਲਿਮਿਟਡ ਸ਼ਾਖਾ 'ਤੇ ਕੁਝ ਅਣਜਾਣ ਲੋਕਾਂ ਨੇ 8 ਲੱਖ ਦੀ ਨਕਦੀ ਲੁੱਟ ਲਈ। ਉੱਥੇ ਇਸ ਮੌਕੇ 'ਤੇ ਬੈਂਕ ਦੇ ਕਰਮਚਾਰੀ ਮੁਹੰਮਦ ਆਰਿਫ ਨੇ ਦੱਸਿਆ ਕਿ ਸਵੇਰੇ 5.00 ਵਜੇ ਦੇ ਕਰੀਬ ਅਣਜਾਣ ਆਦਮੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਆ ਪਹੁੰਚੇ। 

ਜਾਣਕਾਰੀ ਮੁਤਾਬਕ ਇਹ ਫਾਈਨੈਂਸ ਕੰਪਨੀ ਛੇਹਰਟਾ ਅੰਮ੍ਰਿਤਸਰ ਦੇ ਇਕ ਰਿਹਾਇਸ਼ੀ ਇਲਾਕੇ 'ਚ ਇਕ ਘਰ 'ਚ ਬਣਾਈ ਗਈ ਸੀ। ਇਸ ਕੰਪਨੀ ਦਾ ਮੇਨ ਮਕਸਦ ਸੀ ਪਿੰਡਾਂ 'ਚ ਔਰਤਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਛੋਟੇ-ਮੋਟੇ ਕੰਮ ਲਈ ਲੋਨ ਵਿਵਸਥਾ ਅਤੇ ਕਰਜ਼ ਮੁਹੱਈਆ ਕਰਵਾਉਣਾ ਸੀ। ਜਿਸ ਨੂੰ ਲੈ ਕੇ 9 ਲੱਖ ਦੇ ਕਰੀਬ ਦੀ ਨਕਦੀ ਇਸ ਫਾਈਨੈਂਸ ਕੰਪਨੀ 'ਚ ਪਈ ਹੋਈ ਸੀ ਜੋ ਕਿ ਰੋਜ਼ਾਨਾਂ ਦੀ ਕੁਲੈਕਸ਼ਨ ਸੀ। ਇਸ ਮੌਕੇ 'ਤੇ ਮੁਹੰਮਦ ਆਰਿਫ ਨੇ ਮੰਗ ਕੀਤੀ ਹੈ ਕਿ ਲੁੱਟ ਕਰਨ ਵਾਲੇ ਲੋਕਾਂ ਨੂੰ ਫੜਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


Shyna

Content Editor

Related News