ਅੰਮ੍ਰਿਤਸਰ 'ਚ ਮ੍ਰਿਤਕ ਮਹਿਲਾ ਡਾਕਟਰ ਦਾ ਪਤੀ ਹੀ ਨਿਕਲਿਆ ਕਾਤਲ, ਪਰਿਵਾਰ ਨੇ ਮੰਗਿਆ ਇਨਸਾਫ

Thursday, May 21, 2020 - 05:32 PM (IST)

ਅੰਮ੍ਰਿਤਸਰ 'ਚ ਮ੍ਰਿਤਕ ਮਹਿਲਾ ਡਾਕਟਰ ਦਾ ਪਤੀ ਹੀ ਨਿਕਲਿਆ ਕਾਤਲ, ਪਰਿਵਾਰ ਨੇ ਮੰਗਿਆ ਇਨਸਾਫ

ਅੰਮ੍ਰਿਤਸਰ (ਸੁਮਿਤ ਖੰਨਾ) -ਅੰਮ੍ਰਿਤਸਰ 'ਚ ਇਕ ਹਾਈਪ੍ਰੋਫਾਇਲ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਹਿਲਾ ਡਾਕਟਰ ਦੀ ਮੌਤ ਦਾ ਦੋਸ਼ੀ ਉਸ ਦਾ ਪਤੀ ਹੀ ਨਿਕਲਿਆ ਹੈ ਫਿਲਹਾਲ ਮ੍ਰਿਤਕ ਦਾ ਪਰਿਵਾਰ ਪੁਲਸ ਕੋਲੋ ਇਨਸਾਫ ਦੀ ਮੰਗ ਕਰ ਰਿਹਾ ਹੈ। 

ਦਰਅਸਲ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਮ੍ਰਿਤਕਾ ਸਿਮਰਨ ਕੌਰ ਦੀ ਮਾਂ ਰੋ-ਰੋ ਕੇ ਇਨਸਾਫ ਦੀ ਗੁਹਾਰ ਲਾ ਰਹੀ ਹੈ। ਮ੍ਰਿਤਕਾ ਸਿਮਰਨ ਕੌਰ ਦੀ ਮਾਂ ਨੇ ਦੱਸਿਆ ਹੈ ਕਿ ਉਸ ਦੀ ਧੀ ਜੋ ਇਕ ਡਾਕਟਰ ਸੀ, ਉਸ ਦਾ ਵਿਆਹ ਇਕ ਸਾਲ ਪਹਿਲਾਂ ਦਿਲਬਾਗ ਨਾਂ ਦੇ ਵਿਅਕਤੀ ਨਾਲ ਹੋਇਆ ਸੀ ਜੋ ਕਿ ਇਕ ਡਾਕਟਰ ਸੀ ਪਰ ਡਾਕਟਰ ਦਿਲਬਾਗ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੋਣ ਕਾਰਨ ਉਹ ਅਕਸਰ ਸਿਮਰਨ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਦਾਜ ਦੀ ਵੀ ਮੰਗ ਕਰਦਾ ਸੀ। ਇਸ ਤੋਂ ਇਲਾਵਾ ਕਈ ਵਾਰ ਉਸ ਦੀ ਕੁੱਟਮਾਰ ਕਰਕੇ ਵੀਡੀਓ ਵੀ ਬਣਾਉਂਦਾ ਸੀ। ਇਕ ਦਿਨ ਮ੍ਰਿਤਕ ਸਿਮਰਨ ਉਸ ਲੜਕੀ ਕੋਲ ਗਈ, ਜਿਸ ਦੇ ਕੋਲ ਡਾਕਟਰ ਦਿਲਬਾਗ ਰਹਿੰਦਾ ਸੀ । ਇਸ ਦਾ ਪਤਾ ਜਦੋਂ ਡਾਕਟਰ ਦਿਲਬਾਗ ਨੂੰ ਲੱਗਿਆ ਤਾਂ ਉਸ ਨੇ ਸਿਮਰਨ ਨੂੰ ਟੀਕਾ ਲਾ ਕੇ ਮਾਰ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਇਹ ਦੱਸਦੇ ਹੋਏ ਪੁਲਸ ਕੋਲ ਇਨਸਾਫ ਦੀ ਗੁਹਾਰ ਲਾਈ ਹੈ। ਪੁਲਸ ਨੇ ਦਾਜ ਦਾ ਮਾਮਲਾ ਦਰਜ ਕਰਕੇ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Iqbalkaur

Content Editor

Related News