ਮਾਮਲਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦਾ, 2 ਡਾਕਟਰਾਂ ਦੀ IMA ਮੈਂਬਰਸ਼ਿਪ ਰੱਦ
Tuesday, Jan 12, 2021 - 11:48 AM (IST)
ਅੰਮ੍ਰਿਤਸਰ (ਦਲਜੀਤ): ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਨੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਚੋਂ ਹਟਾਏ ਗਏ ਜ਼ਿਲੇ੍ਹ ਦੇ ਦੋ ਨਿੱਜੀ ਹਸਪਤਾਲਾਂ ਦੇ 2 ਡਾਕਟਰਾਂ ਦੀ ਆਈ. ਏ. ਐੱਮ. ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਸੋਮਵਾਰ ਆਈ. ਐੱਮ. ਏ. ਦੀ ਪ੍ਰਧਾਨ ਡਾ. ਅਮਨਦੀਪ ਕੌਰ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ
ਦਰਅਸਲ ਜ਼ਿਲੇ ਦੇ 5 ਨਿੱਜੀ ਹਸਪਤਾਲਾਂ ’ਤੇ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਫਰਜ਼ੀ ਮਰੀਜ਼ ਦਿਖਾ ਕੇ ਪੈਸਾ ਕਲੇਮ ਕਰਨ ਦਾ ਦੋਸ਼ ਹੈ। ਇਨ੍ਹਾਂ ’ਚੋਂ ਦੋ ਹਸਪਤਾਲਾਂ ਦੇ 2 ਡਾਕਟਰ ਆਈ. ਐੱਮ. ਏ. ਦੇ ਮੈਂਬਰ ਵੀ ਹਨ। ਆਈ. ਐੱਮ. ਏ. ਨੇ ਇਸ ਮਾਮਲੇ ਨੂੰ ਗੰਭੀਰ ਮੰਨਿਆ ਹੈ ਅਤੇ ਤੁਰੰਤ ਦੋਵਾਂ ਡਾਕਟਰਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਜਾਂਚ ਪੂਰੀ ਹੋਣ ਤਕ ਡਾਕਟਰ ਆਈ. ਐੱਮ. ਏ. ਦੇ ਮੈਂਬਰ ਨਹÄ ਰਹਿਣਗੇ। ਡਾ. ਅਮਨਦੀਪ ਨੇ ਕਿਹਾ ਕਿ ਬਾਕੀ ਤਿੰਨ ਡਾਕਟਰਾਂ ਖਿਲਾਫ ਕਾਰਵਾਈ ਲਈ ਆਈ. ਐੱਮ. ਏ. ਦੇ ਮੈਂਬਰ ਜਲਦੀ ਹੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ-ਪੱਤਰ ਸੌਂਪਣਗੇ । ਇਸ ਮੌਕੇ ਡਾ. ਅਰੋਡ਼ਾ ਅਤੇ ਡਾ. ਆਰ. ਐੱਸ. ਸੇਟੀ ਆਦਿ ਹਾਜ਼ਰ ਸਨ
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਸੰਭਾਲ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ