ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ ਦੀ ਮੌਤ, 2 ਡਾਕਟਰਾਂ ਤੋਂ ਇਲਾਵਾ 13 ਨਵੇਂ ਮਾਮਲੇ ਆਏ ਸਾਹਮਣੇ

Thursday, Jun 04, 2020 - 10:21 PM (IST)

ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ ਦੀ ਮੌਤ, 2 ਡਾਕਟਰਾਂ ਤੋਂ ਇਲਾਵਾ 13 ਨਵੇਂ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ(ਦਲਜੀਤ)-ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਭਿਆਨਕ ਰੂਪ ਤਿਆਰ ਕਰਦੀ ਜਾ ਰਹੀ ਹੈ। ਅੱਜ ਦੇਰ ਸ਼ਾਮ ਕੋਰੋਨਾ ਪਾਜ਼ੇਟਿਵ ਇਕ ਮਰੀਜ਼ ਦੀ ਜਿਥੇ ਮੌਤ ਹੋ ਗਈ, ਉਥੇ ਹੀ ਦੋ ਡਾਕਟਰਾਂ ਸਮੇਤ 13 ਨਵੇਂ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜ਼ਿਲੇ 'ਚ ਮਰੀਜ਼ਾਂ ਦਾ ਆਂਕੜਾ ਵੱਧ ਕੇ 421 ਹੋ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਰਨ ਵਾਲਾ ਵਿਅਕਤੀ ਕਟੜਾ ਮੋਤੀਰਾਮ ਦਾ ਰਹਿਣ ਵਾਲਾ ਸੀ ਅਤੇ ਪਿਛਲੇ 2 ਦਿਨਾਂ ਤੋਂ ਪ੍ਰਾਈਵੇਟ ਹਸਪਤਾਲ 'ਚ ਇਲਾਜ ਅਧੀਨ ਸੀ।


author

Deepak Kumar

Content Editor

Related News