ਵਿਭਾਗ ਦਾ ਦਾਅਵਾ : ਵੈਕਸੀਨ ਸਬੰਧੀ ਤਿਆਰੀਆਂ ਮੁਕੰਮਲ

01/06/2021 2:13:24 PM

ਅੰਮਿ੍ਰਤਸਰ (ਦਲਜੀਤ): ਕੋਰੋਨਾ ਵੈਕਸੀਨ ਦੇ ਆਉਣ ਤੋਂ ਪਹਿਲਾਂ ਸਿਹਤ ਵਿਭਾਗ 8 ਜਨਵਰੀ ਨੂੰ ਮਾਕ ਡਰਿੱਲ ਕਰੇਗਾ। ਅੰਮਿ੍ਰਤਸਰ ਦੇ ਸਿਵਲ ਸਰਜਨ ਦਫ਼ਤਰ ਸਥਿਤ ਰੀਜ਼ਨਲ ਵੈਕਸੀਨ ਸਟੋਰ ’ਚ ਸਵੇਰੇ ਅੱਠ ਵਜੇ ਮਾਕ ਡਰਿੱਲ ਹੋਵੇਗੀ। ਸਿਵਲ ਸਰਜਨ ਡਾ . ਚਰਨਜੀਤ ਸਿੰਘ ਅਨੁਸਾਰ ਕੋਰੋਨਾ ਵੈਕਸੀਨ ਲਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਜ਼ਿਲੇ੍ਹ ’ਚ 27 ਵੈਕਸੀਨ ਸੈਂਟਰ ਬਣਾਏ ਗਏ ਹਨ , ਜਿੱਥੇ ਇਹ ਵੈਕਸੀਨ ਲਾਈ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਡਰੱਗਸ ਕੰਟਰੋਲਰ ਜਨਰਲ ਆਫ਼ ਇੰਡੀਆ ਵਲੋਂ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਕੋਵਿਡ ਸ਼ੀਲਡ ਅਤੇ ਕੋ-ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਿਵਲ ਸਰਜਨ ਦਫ਼ਤਰ ਨੇ ਵੈਕਸੀਨ ਲਾਉਣ ਵਾਲੇ ਕਰਮਚਾਰੀਆਂ ਦਾ ਡਿਊਟੀ ਰੋਸਟਰ ਤਿਆਰ ਕਰ ਲਿਆ ਹੈ । ਜ਼ਿਲ੍ਹੇ ’ਚ ਪਹਿਲੇ ਪੜਾਅ ’ਚ 15000 ਹੈਲਥ ਵਰਕਰਾਂ ਨੂੰ ਵੈਕਸੀਨ ਲਾਈ ਜਾਵੇਗੀ । ਇਸ ਤੋਂ ਬਾਅਦ ਫਰੰਟਲਾਈਨ ਵਾਰੀਅਰਸ ਯਾਨੀ ਪ੍ਰਸ਼ਾਸਨ ਅਤੇ ਪੁਲਸ ਕਰਮਚਾਰੀਆਂ ਦੀ ਵੈਕਸੀਨੇਸ਼ਨ ਹੋਵੇਗੀ। ਤੀਸਰੇ ਪੜਾਅ ’ਚ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ। ਇਸ ਪ੍ਰਕਿਰਿਆ ਨੂੰ ਸਰਅੰਜਾਮ ਤਕ ਪਹੁੰਚਾਉਣ ਲਈ 27 ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ  : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਦਿੱਤੀ ਜਨਮ ਦਿਨ ਦੀ ਵਧਾਈ

8 ਜਨਵਰੀ ਨੂੰ ਰੀਜਨਲ ਵੈਕਸੀਨ ਸਟੋਰ ਤੋਂ ਸ਼ੁਰੂ ਹੋਣ ਵਾਲੀ ਮਾਕ ਡਰਿੱਲ ਜ਼ਿਲੇ੍ਹ ਦੇ ਸਾਰੇ 27 ਸੈਂਟਰਾਂ ’ਚ ਹੋਵੇਗੀ। ਸਿਹਤ ਵਿਭਾਗ ਨੇ ਅੰਮਿ੍ਰਤਸਰ ’ਚ 26 ਲੋਕ ਵੈਕਸੀਨ ਡੋਜ ਸੁਰੱਖਿਅਤ ਰੱਖਣ ਦਾ ਪ੍ਰਬੰਧ ਕਰ ਲਿਆ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਜ਼ਿਲੇ੍ਹ ’ਚ ਕੋਵਿਡ ਸ਼ੀਲਡ ਵੈਕਸੀਨ ਜਾਵੇਗੀ ਕਿ ਕੋ-ਵੈਕਸੀਨ । ਹੈਲਥ ਵਰਕਰਾਂ ਨੂੰ ਇਹ ਵੈਕਸੀਨ ਫਰੀ ਲੱਗੇਗੀ। ਵੈਕਸੀਨ ਲਵਾਉਣ ਵਾਲੇ ਹੈਲਥ ਵਰਕਰ ਲਈ ਅਜੇ ਕੋਈ ਵਿਸ਼ੇਸ਼ ਗਾਈਡਲਾਈਨਜ਼ ਜਾਰੀ ਨਹੀਂ ਕੀਤੀਆਂ ਗਈਆਂ ਹਨ ਅਤੇ ਵੈਕਸੀਨ ਲੱਗਣ ਤੋਂ ਬਾਅਦ ਉਸਨੂੰ ਅੱਧੇ ਘੰਟੇ ਤਕ ਮਾਹਿਰ ਦੀ ਨਿਗਰਾਨੀ ’ਚ ਰੱਖਿਆ ਜਾਵੇਗਾ। ਇਸ ਦੌਰਾਨ ਵੇਖਿਆ ਜਾਵੇਗਾ ਕਿ ਉਸਨੂੰ ਵੈਕਸੀਨ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ ।

ਇਹ ਵੀ ਪੜ੍ਹੋ  : 32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼

ਮਰੀਜ਼ਾਂ ਦੀ ਮੌਤ ਦਰ ਰੋਕਣ ਲਈ ਵਿਭਾਗ ਗੰਭੀਰ
ਸਿਵਲ ਸਰਜਨ ਡਾ. ਚਰਨਜੀਤ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੀ ਮੌਤ ਦਰ ਰੋਕਣ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਬਣਾਈਆਂ ਗਈਆਂ ਆਈਸੋਲੇਸ਼ਨ ਵਾਰਡਾਂ ’ਚ ਤਾਇਨਾਤ ਡਾਕਟਰਾਂ ਨੂੰ ਖਾਸ ਨਿਰਦੇਸ਼ ਦਿੱਤੇ ਗਏ ਹਨ ਕਿ ਮਰੀਜ਼ਾਂ ਦਾ ਠੀਕ ਢੰਗ ਅਤੇ ਸਮੇਂ-ਸਮੇਂ ’ਤੇ ਵਿਸ਼ੇਸ਼ ਧਿਆਨ ਰੱਖ ਕੇ ਇਲਾਜ ਕੀਤਾ ਜਾਵੇ। ਡਾ. ਚਰਨਜੀਤ ਅਨੁਸਾਰ ਪੰਜਾਬ ’ਚ ਬਾਕੀ ਜ਼ਿਲਿ੍ਹਆਂ ਦੇ ਮੁਕਾਬਲੇ ਅੰਮਿ੍ਰਤਸਰ ’ਚ ਮਰੀਜ਼ਾਂ ਦੀ ਮੌਤ ਦਰ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਕੋਰੋਨਾ ਨਾਲ ਮਰਨ ਵਾਲੇ ਮਰੀਜ਼ ਦੀ 24 ਘੰਟੇ ’ਚ ਸੰਖੇਪ ਰਿਪੋਰਟ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ  : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਸਿਵਲ ਸਰਜਨ ਦੀ ਮਿਹਨਤ ਲਿਆਉਣ ਲੱਗੀ ਰੰਗ, ਵਧਣ ਲੱਗੀ ਟੈਸਟਿੰਗ ਪ੍ਰਕਿਰਿਆ 
ਅੰਮਿ੍ਰਤਸਰ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਕੋਰੋਨਾ ਵਾਇਰਸ ਦੀ ਟੈਸਟਿੰਗ ਪ੍ਰਕਿਰਿਆ ਵਧਾਉਣ ਲਈ ਮਿਹਨਤ ਰੰਗ ਲਿਆਉਣ ਲੱਗੀ ਹੈ। ਜ਼ਿਲੇ੍ਹ ’ਚ ਟੈਸਟਿੰਗ ਵਧਾਉਣ ਲਈ ਸੀਨੀਅਰ ਮੈਡੀਕਲ ਅਧਿਕਾਰੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਅੱਜ ਸਰਕਾਰੀ ਹਸਪਤਾਲਾਂ ’ਚ ਹੋਈ ਓ. ਪੀ. ਡੀ. ’ਚ ਖੰਘ, ਜੁਕਾਮ ਅਤੇ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੇ ਕੋਰੋਨਾ ਟੈਸਟ ਕਰਵਾਏ ਗਏ। ਡਾ. ਚਰਨਜੀਤ ਨੇ ਕਿਹਾ ਕਿ ਜਿੰਨੇ ਟੈਸਟ ਜ਼ਿਆਦਾ ਕਰਵਾਏ ਜਾਣਗੇ, ਉਨ੍ਹੀ ਜਲਦੀ ਹੀ ਮਰੀਜ਼ਾਂ ਦਾ ਪਤਾ ਚੱਲਦਿਆਂ ਕੋਰੋਨਾ ਦੀ ਰੋਕਥਾਮ ਲਈ ਵਿਭਾਗ ਵਲੋਂ ਹੱਲ ਕੀਤੇ ਜਾਣਗੇ।


 


Baljeet Kaur

Content Editor

Related News