4 ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਪਿਓ-ਪੁੱਤ ਨੂੰ ਲੁੱਟਿਆ

07/18/2018 2:00:16 PM

ਅੰਮ੍ਰਿਤਸਰ (ਅਰੁਣ) : ਮੋਟਰਸਾਈਕਲ 'ਤੇ ਆ ਰਹੇ ਪਿਓ-ਪੁੱਤ ਨੂੰ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਕਬੂਲਪੁਰਾ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਜਦੋਂ ਮੋਟਸਾਈਕਲ 'ਤੇ ਉਹ ਤੇ ਉਸ ਦਾ ਪਿਤਾ ਬੱਸ ਸਟੈਂਡ ਵੱਲ ਜਾ ਰਹੇ ਸਨ ਤਾਂ ਰਸਤੇ 'ਚ ਕਾਰ ਸਵਾਰ 4 ਅਣਪਛਾਤੇ ਲੁਟੇਰੇ ਪਿਸਤੌਲ ਦੀ ਨੌਕ 'ਤੇ ਉਸ ਦਾ ਪਰਸ ਜਿਸ 'ਚ 5 ਹਜ਼ਾਰ ਨਕਦ, ਪੈਨ/ਸ਼ਨਾਖਤੀ ਕਾਰਡ ਤੇ ਕਿਟ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕ ਜਾਂਚ ਸ਼ੁਰੂ ਕਰ ਦਿੱਤੀ ਹੈ।


Related News