ਪਾਕਿਸਤਾਨ ਤੋਂ 40 ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਪਹੁੰਚਿਆ
Monday, Jul 15, 2019 - 12:59 PM (IST)

ਅੰਮ੍ਰਿਤਸਰ : ਪਾਕਿ ਤੋਂ 40 ਹਿੰਦੂਆਂ ਦਾ ਜੱਥਾ ਹਰਿਦੁਆਰ ਦੇ ਦਰਸ਼ਨਾਂ ਲਈ ਐਤਵਾਰ ਨੂੰ ਅਟਾਰੀ-ਵਾਘਾ ਸਰਹੱਦ ਦੇ ਰਾਸਤੇ ਅੰਮ੍ਰਿਤਸਰ ਪਹੁੰਚਿਆ। ਜਥਾ ਕੁਝ ਸਮਾਂ ਬਾਬਾ ਦੀਪ ਸਿੰਘ ਸਰਾਏ 'ਚ ਠਹਿਰਣ ਤੋਂ ਬਾਅਦ ਹਰਿਦੁਆਰ ਨੂੰ ਰਵਾਨਾ ਹੋ ਗਿਆ। ਇਸ ਜਥੇ ਦੇ ਅਗਵਾਈ ਕਰਨ ਵਾਲੇ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ 25 ਦਿਨ ਦੇ ਵੀਜ਼ੇ 'ਤੇ ਕਰਾਚੀ ਤੋਂ ਆਏ ਹਨ। ਪਹਿਲਾਂ ਇਹ ਹਰਿਦੁਆਰ ਜਾਣਗੇ ਤੇ ਉਥੇ ਆਰਤੀ ਦੇਖਣ ਦੇ ਨਾਲ-ਨਾਲ ਇਸ਼ਨਾਨ ਤੇ ਪੂਜਾ ਆਦਿ ਕਰਨਗੇ। ਜਥੇ 'ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ।
ਇਸ ਜਥੇ 'ਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਉਹ ਇਥੋਂ ਪੂਜਾ ਸਮੱਗਰੀ, ਸਿੰਦੂਰ ਤੇ ਗੰਗਾ ਜਲ ਆਦਿ ਆਪਣੇ ਨਾਲ ਲੈ ਕੇ ਜਾਣਗੇ।