ਹਰੀ ਦੀਵਾਲੀ ਮਨਾਉਣ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Saturday, Oct 26, 2019 - 12:15 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦੁਨੀਆਂ ਭਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ 'ਚ ਇਕ ਸੰਸਥਾ ਵਲੋਂ ਲੋਕਾਂ ਨੂੰ ਹਰੀ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ। ਸੰਸਥਾ ਵਲੋਂ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ 200 ਦੇ ਕਰੀਬ ਲੋਕਾਂ ਨੇ ਅੱਜ ਸੜਕ 'ਤੇ ਦੌੜ ਲਗਾਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਉਹ ਵਾਤਾਵਰਣ ਨੂੰ ਬਚਾਉਣ ਲਈ ਪਟਾਕੇ ਨਾ ਚਲਾਉਣ ਤੇ ਪਾਲਸਟਿਕ ਨੂੰ ਵੀ ਆਪਣੀ ਜ਼ਿੰਦਗੀ 'ਚੋਂ ਬਾਹਰ ਕਰਨ।