ਗੁਰੂ ਨਾਨਕ ਦੇਵ ਹਸਪਤਾਲ ਦਾ ਸੈਂਪਲ ਕਲੈਕਸ਼ਨ ਸੈਂਟਰ ਮਰੀਜ਼ਾਂ ਲਈ ਬਣਿਆ ‘ਚਿੱਟਾ ਹਾਥੀ’

12/22/2020 1:36:16 PM

ਅੰਮਿ੍ਰਤਸਰ (ਦਲਜੀਤ ਸ਼ਰਮਾ): ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਲੋਂ ਮੈਡੀਕਲ ਟੈਸਟ ਕਰਵਾਉਣ ਲਈ ਬਾਇਓਕੈਮਿਸਟਰੀ ਵਿਭਾਗ ਵਲੋਂ ਖੋਲਿ੍ਹਆ ਸੈਂਪਲ ਕਲੈਕਸ਼ਨ ਸੈਂਟਰ ਮਰੀਜ਼ਾਂ ਲਈ ‘ਚਿੱਟਾ ਹਾਥੀ’ ਸਾਬਤ ਹੋ ਰਿਹਾ ਹੈ। 24 ਘੰਟੇ ਸੈਂਟਰ ਖੁੱਲ੍ਹੇ ਰਹਿਣ ਦੇ ਹੁਕਮਾਂ ਦੇ ਬਾਵਜੂਦ ਕਰਮਚਾਰੀ ਸੈਂਟਰ ਨੂੰ ਆਪਣੀ ਮਰਜ਼ੀ ਨਾਲ ਖੋਲ੍ਹ ਅਤੇ ਬੰਦ ਕਰ ਰਹੇ ਹਨ। ਹਸਪਤਾਲ ਪ੍ਰਸ਼ਾਸਨ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। 

ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ ਦੌਰਾਨ ਲੰਡਨ ਤੋਂ ਅੰਮਿ੍ਰਤਸਰ ਪੁੱਜੀ ਉਡਾਣ, ਜਾਂਚ ਲਈ ਰੋਕੇ ਯਾਤਰੀ ਤਾਂ ਰਿਸ਼ਤੇਦਾਰਾਂ ਕੀਤਾ ਹੰਗਾਮਾ

 

ਜਾਣਕਾਰੀ ਅਨੁਸਾਰ ਰੇਡੀਓਡਾਇਗਨੋਸਟਿਕ ਵਿਭਾਗ ਦੇ ਦੂਜੇ ਮੰਜ਼ਿਲ ’ਤੇ ਸਥਿਤ ਇਸ ਸੈਂਟਰ ਦਾ ਸਟਾਫ਼ ਅੱਧੀ ਰਾਤ ਨੂੰ ਹੀ ਕਲੈਕਸ਼ਨ ਸੈਂਟਰ ਬੰਦ ਕਰ ਜਾਂਦਾ ਹੈ। ਇਸ ਦੌਰਾਨ ਐਮਰਜੈਂਸੀ ਹਾਲਤ ’ਚ ਆਏ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਨਹੀਂ  ਕੀਤੀ ਜਾਂਦੀ। ਅਜਿਹੇ ਮਰੀਜ਼ਾਂ ਨੂੰ ਸੈਂਪਲ ਟੈਸਟ ਕਰਵਾਉਣ ਲਈ ਸਵੇਰ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਖ਼ਾਸ ਤੌਰ ’ਤੇ ਗਰਭਵਤੀ ਜਨਾਨੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਸੰਚਾਲਿਤ ਇਸ ਹਸਪਤਾਲ ’ਚ ਸੈਂਪਲ ਕਲੈਕਸ਼ਨ ਸੈਂਟਰ ਬੰਦ ਕਰ ਦੇਣਾ ਖ਼ੁਦ ’ਚ ਵੱਡਾ ਸਵਾਲ ਹੈ। ਸੋਮਵਾਰ ਸਵੇਰੇ ਸਾਢੇ 8 ਵਜੇ ਨੀਤਾ ਨਾਮਕ ਇਕ ਮਰੀਜ਼ ਦਾ ਬਲੱਡ ਸੈਂਪਲ ਲੈ ਕੇ ਉਸਦੇ ਰਿਸ਼ਤੇਦਾਰ ਕਲੈਕਸ਼ਨ ਸੈਂਟਰ ਪੁੱਜੇ ਤਾਂ ਇਹ ਬੰਦ ਸੀ। ਰਿਸ਼ਤੇਦਾਰ ਕਾਫ਼ੀ ਇੰਤਜ਼ਾਰ ਕਰਦੇ ਰਹੇ, ਸਟਾਫ਼ ਨਹੀਂ ਆਇਆ। ਅਜਿਹੇ ’ਚ ਇਹ ਸੈਂਪਲ ਨਿੱਜੀ ਲੈਬੋਰੇਟਰੀ ’ਚ ਭੇਜ ਕੇ ਟੈਸਟ ਕਰਵਾਇਆ ਗਿਆ। ਗੁਰੂ ਨਾਨਕ ਦੇਵ ਹਸਪਤਾਲ ਦੇ ਪਬਲਿਕ ਰਿਲੇਸ਼ਨ ਅਫਸਰ ਡਾ. ਜਸਪ੍ਰੀਤ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਕਰਮਚਾਰੀਆਂ ਵਲੋਂ ਸਪੱਸ਼ਟੀਕਰਨ ਲੈਣਗੇ। ਕਲੈਕਸ਼ਨ ਸੈਂਟਰ ਤਾਂ ਕਿਸੇ ਸੂਰਤ ’ਚ ਬੰਦ ਨਹੀਂ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਮੋਰਚੇ ਸ਼ੁਰੂ, ਇਸ ਪਿੰਡ ਦੇ ਨੌਜਵਾਨਾਂ ਨੇ ਕੱਟਿਆ ਜਿਓ ਟਾਵਰ ਦਾ ਕੁਨੈਕਸ਼ਨ


Baljeet Kaur

Content Editor

Related News