ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਅਚਨਚੇਤ ਚੈਕਿੰਗ, 10 ਮੋਬਾਇਲ ਫੋਨ ਸਣੇ ਬਰਾਮਦ ਹੋਈਆਂ ਕਈ ਚੀਜ਼ਾਂ

04/24/2022 9:20:28 AM

ਅੰਮ੍ਰਿਤਸਰ (ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ ’ਚ ਲਗਾਤਾਰ ਹਵਾਲਾਤੀਆਂ ਅਤੇ ਕੈਦੀਆਂ ਤੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਭਾਵੇਂ ਪੰਜਾਬ ਸਰਕਾਰ ਜੇਲ੍ਹਾਂ ’ਚ ਸਖ਼ਤੀ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਆਏ ਦਿਨ ਮੋਬਾਇਲ ਫੋਨ ਤੇ ਸ਼ੱਕੀ ਸਾਮਾਨ ਦਾ ਮਿਲਣਾ ਕਿਤੇ ਨਾ ਕਿਤੇ ਜੇਲ੍ਹ ਅਧਿਕਾਰੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਦੇਰ ਰਾਤ ਜੇਲ੍ਹ ’ਚ ਹੋਈ ਅਚਨਚੇਤ ਜਾਂਚ ਦੌਰਾਨ ਅਧਿਕਾਰੀਆਂ ਨੇ 10 ਮੋਬਾਇਲ ਫੋਨ, 1 ਪਾਵਰਬੈਂਕ, 1 ਚਾਰਜਰ, 1 ਹੈੱਡਫੋਨ, 202 ਸਿਗਰਟ ਤੇ ਇਕ ਡਾਟਾ ਕੇਬਲ ਬਰਾਮਦ ਕੀਤੀ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਜਾਂਚ ਦੌਰਾਨ ਜੇਲ੍ਹ ਅਧਿਕਾਰੀਆਂ ਨੇ ਬੈਰਕ ਨੰ. 4 ਦੇ ਕਮਰੇ ਨੰ. 6 ’ਚ ਬੰਦ ਹਵਾਲਾਤੀ ਜਤਿਨ ਅਰੋੜਾ ਦੇ ਕਬਜ਼ੇ ਤੋਂ ਇਕ ਮੋਬਾਇਲ ਫੋਨ, ਹੈੱਡਫੋਨ ਅਤੇ ਚਾਰਜਰ ਬਰਾਮਦ ਕੀਤਾ। ਇਸੇ ਤਰ੍ਹਾਂ ਹਵਾਲਾਤੀ ਸੁਖਪ੍ਰੀਤ ਸਿੰਘ ਤੋਂ 1 ਮੋਬਾਇਲ ਫੋਨ, ਪਾਵਰ ਬੈਂਕ, ਡਾਟਾ ਕੇਬਲ ਤੇ 92 ਸਿਗਰਟ ਬਰਾਮਦ ਕੀਤੀ। ਉੱਧਰ ਹਵਾਲਾਤੀ ਪ੍ਰਭਜੀਤ ਸਿੰਘ ਤੋਂ 1 ਮੋਬਾਇਲ ਫੋਨ ਬਰਾਮਦ ਕੀਤਾ। ਜੇਲ੍ਹ ਅਧਿਕਾਰੀਆਂ ਨੇ ਬੈਰਕ ਦੇ ਬਾਥਰੂਮ ਤੋਂ 7 ਲਾਵਾਰਿਸ ਮੋਬਾਇਲ ਫੋਨ ਤੇ 110 ਸਿਗਰਟ ਬਰਾਮਦ ਕੀਤੇ। ਵਧੀਕ ਜੇਲ੍ਹ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ


rajwinder kaur

Content Editor

Related News