ਬੇਕਾਬੂ ਟਿੱਪਰ ਦੀ ਟੱਕਰ ਨਾਲ ਖੰਡ ਮਿੱਲ ਮੁਲਾਜ਼ਮ ਦੀ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ

Tuesday, Mar 31, 2026 - 12:25 PM (IST)

ਬੇਕਾਬੂ ਟਿੱਪਰ ਦੀ ਟੱਕਰ ਨਾਲ ਖੰਡ ਮਿੱਲ ਮੁਲਾਜ਼ਮ ਦੀ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ

ਗੁਰਦਾਸਪੁਰ (ਹਰਮਨ): ਹਾਦਸਿਆਂ ਲਈ ਪ੍ਰਸਿਧ ਮਕੇਰੀਆਂ–ਗੁਰਦਾਸਪੁਰ ਮੁੱਖ ਮਾਰਗ ‘ਤੇ ਅੱਜ ਇਕ ਹੋਰ ਤੇਜ਼ ਰਫ਼ਤਾਰ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਮਿੱਟੀ ਨਾਲ ਲੱਦਿਆ ਇੱਕ ਟਿੱਪਰ, ਜੋ ਪੁਰਾਣਾ ਸ਼ਾਲਾ ਵੱਲੋਂ ਗੁਰਦਾਸਪੁਰ ਦੀ ਦਿਸ਼ਾ ਵੱਲ ਆ ਰਿਹਾ ਸੀ, ਨੇ ਚਾਵਾ ਨੇੜੇ ਸਟੇਡੀਅਮ ਮੋੜ ਕੋਲ ਇੱਕ ਮਾਰੂਤੀ ਆਲਟੋ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਣਾ ਸ਼ੂਗਰ ਖੰਡ ਮਿੱਲ ਦਾ ਇਕ ਮੁਲਾਜ਼ਮ ਆਪਣੀ ਮਾਰੂਤੀ ਆਲਟੋ ਕਾਰ (ਨੰਬਰ PB 36 H 2450) ‘ਤੇ ਗੁਰਦਾਸਪੁਰ ਵੱਲ ਆ ਰਿਹਾ ਸੀ। ਜਦੋਂ ਉਹ ਚਾਵਾ ਨੇੜੇ ਸਟੇਡੀਅਮ ਮੋੜ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੇ ਬੇਕਾਬੂ ਹੋ ਕੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ, ਹਾਲਾਂਕਿ ਕਾਰ ਚਾਲਕ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਨੂੰ ਲੈ ਕੇ ਅਹਿਮ ਖ਼ਬਰ: 6 ਮਹੀਨੇ ਤੱਕ...

ਪੀੜਤ ਨੇ ਦੱਸਿਆ ਕਿ ਉਹ ਆਪਣੀ ਗੱਡੀ ਆਹਿਸਤਾ ਚਲਾ ਰਿਹਾ ਸੀ, ਪਰ ਟਿੱਪਰ ਚਾਲਕ ਨੇ ਬੇਧਿਆਨੀ ਨਾਲ ਕਾਰ ਦੀ ਸਾਈਡ ‘ਤੇ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ- 3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest Update

ਮੌਕੇ ‘ਤੇ ਪਹੁੰਚੇ ਐਸਐਸਐਫ (SSF) ਫੋਰਸ ਦੇ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਜ਼ਖ਼ਮੀ ਕਾਰ ਚਾਲਕ ਦੀ ਮਦਦ ਕੀਤੀ। ਚਸ਼ਮਦੀਦਾਂ ਵੱਲੋਂ ਟਿੱਪਰ ਦਾ ਨੰਬਰ ਨੋਟ ਕਰ ਲਿਆ ਗਿਆ ਹੈ ਅਤੇ ਐਸਐਸਐਫ ਕਰਮਚਾਰੀਆਂ ਰਾਹੀਂ ਕੰਟਰੋਲ ਰੂਮ ਨੂੰ ਸੂਚਨਾ ਦੇ ਦਿੱਤੀ ਗਈ ਹੈ। ਐਸਐਸਐਫ ਕਰਮਚਾਰੀਆਂ ਮੁਤਾਬਕ ਇਸ ਟਿੱਪਰ ਵੱਲੋਂ ਪਿਛਲੇ ਦਿਨ ਵੀ ਇੱਕ ਹੋਰ ਹਾਦਸਾ ਕੀਤਾ ਗਿਆ ਸੀ। ਪੁਲਸ ਵੱਲੋਂ ਟਿੱਪਰ ਦੀ ਤਲਾਸ਼ ਜਾਰੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤ ਕਾਰ ਚਾਲਕ ਨੇ ਭੱਜੇ ਹੋਏ ਟਿੱਪਰ ਚਾਲਕ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ Delivery Boy ਦਾ ਬੇਰਹਿਮੀ ਨਾਲ ਕਤਲ, ਬਿਲਡਿੰਗ ਦੀ ਬੇਸਮੈਂਟ 'ਚੋਂ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News