ਅਕਾਲੀ ਦਲ ਦੀ ਟਿਕਟ ਨੂੰ ਲੈ ਕੇ ਦੀਨਾਨਗਰ ਹਲਕੇ ’ਚ ਬਣੀ ‘ਇਕ ਅਨਾਰ ਸੌ ਬੀਮਾਰ’ ਵਾਲੀ ਸਥਿਤੀ

Monday, May 24, 2021 - 02:11 PM (IST)

ਅਕਾਲੀ ਦਲ ਦੀ ਟਿਕਟ ਨੂੰ ਲੈ ਕੇ ਦੀਨਾਨਗਰ ਹਲਕੇ ’ਚ ਬਣੀ ‘ਇਕ ਅਨਾਰ ਸੌ ਬੀਮਾਰ’ ਵਾਲੀ ਸਥਿਤੀ

ਗੁਰਦਾਸਪੁਰ (ਹਰਮਨ) - ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੁਰੀ ਤਰ੍ਹਾਂ ਹਾਰ ਦਾ ਸ਼ਿਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਅਗਲੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਦੇ ਬਾਵਜੂਦ ਅੰਦਰੂਨੀ ਫੁੱਟ ਨਾਲ ਜੂਝ ਰਹੇ ਹਨ। ਖ਼ਾਸ ਤੌਰ ’ਤੇ ਹਲਕਾ ਦੀਨਾਨਗਰ ਅੰਦਰ ਹਾਲਾਤ ਇਹ ਬਣੇ ਹੋਏ ਹਨ ਕਿ ਇਸ ਪਾਰਟੀ ’ਚ ਨਾ ਸਿਰਫ ਟਿਕਟ ਦੇ ਦਾਅਵੇਦਾਰਾਂ ਵੱਲੋਂ ਇਕ-ਦੂਜੇ ਨੂੰ ਪਛਾੜਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਗੋਂ ਟਿਕਟਾਂ ਦੀ ਦੌੜ ਤੋਂ ਬਾਹਰ ਵਾਲੇ ਆਗੂ ਵੀ ਧੜੇਬੰਦੀ ’ਚ ਇਸ ਹੱਦ ਤੱਕ ਉਲਝੇ ਹੋਏ ਹਨ ਕਿ ਇਨ੍ਹਾਂ ਆਗੂਆਂ ਵੱਲੋਂ ਪਾਰਟੀ ਦੇ ਝੰਡੇ ਨੂੰ ਬੁਲੰਦ ਕਰਨ ਦੀ ਬਜਾਏ ਆਪਣੇ ਧੜੇ ਨੂੰ ਮਜ਼ਬੂਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਹੁਣ ਪਿਛਲੇ ਕੁਝ ਦਿਨਾਂ ਤੋਂ ਤਾਂ ਸਥਿਤੀ ਇੰਨੀ ਵਿਸਫੋਟਕ ਬਣਦੀ ਜਾ ਰਹੀ ਹੈ ਕਿ ਪਾਰਟੀ ਦੇ ਕੁਝ ਆਗੂ ਸ਼ਰੇਆਮ ਇਕ-ਦੂਜੇ ਦੇ ਖ਼ਿਲਾਫ਼ ਜਨਤਕ ਤੌਰ ’ਤੇ ਬਿਆਨਬਾਜ਼ੀ ਕਰਦੇ ਹੋਏ ਆਪਣੇ ਖੇਮੇ ਦੇ ਆਗੂਆਂ ਨੂੰ ਹਲਕੇ ਦੇ ਇੰਚਾਰਜ ਬਣਾਉਣ ਦੀ ਮੰਗ ਕੀਤੀ ਜਾਣ ਲੱਗ ਪਈ ਹੈ। ਇਸ ਕਾਰਣ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਪਹਿਲਾਂ ਹੀ ਪਤਲੀ ਹਾਲਤ ’ਚੋਂ ਗੁਜ਼ਰ ਰਹੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਨਾਂ ਆਗੂਆਂ ਨੂੰ ਇਕੱਠੇ ਕਰ ਕੇ ਪਾਰਟੀ ਦੇ ਝੰਡੇ ਹੇਠ ਤੋਰਨ ਦੇ ਮਾਮਲੇ ’ਚ ਜਾਂ ਤਾਂ ਅਵੇਸਲੀ ਨਜ਼ਰ ਆ ਰਹੀ ਹੈ ਤੇ ਜਾਂ ਫਿਰ ਲੋਕ ਇਹ ਸਮਝ ਰਹੇ ਹਨ ਕਿ ਇਨ੍ਹਾਂ ਆਗੂਆਂ ਨੂੰ ਇਕੱਠਾ ਕਰਨਾ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਵੱਸ ਦੀ ਗੱਲ ਨਹੀਂ ਰਹੀ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਪਹਿਲਾਂ ਭਾਜਪਾ ਨਾਲ ਰਹੀ ਕਾਂਟੇ ਦੀ ਟੱਕਰ, ਹੁਣ ਅੰਦਰੂਨੀ ਫੁੱਟ ਬਣੀ ਸਮੱਸਿਆ
ਪਹਿਲਾਂ ਜਦੋਂ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਸੀ ਤਾਂ ਉਸ ਮੌਕੇ ਇਸ ਹਲਕੇ ਅੰਦਰ ਸੁੱਚਾ ਸਿੰਘ ਲੰਗਾਹ ਦੇ ਧੜੇ ਨਾਲ ਸਬੰਧਤ ਪਰਮਵੀਰ ਸਿੰਘ ਲਾਡੀ ਅਤੇ ਹੋਰ ਅਕਾਲੀ ਆਗੂਆਂ ਦਾ ਭਾਜਪਾ ਦੇ ਹਲਕਾ ਇੰਚਾਰਡ ਬੀਡੀ ਧੁੱਪੜ ਨਾਲ ਨਿਰੰਤਰ ਵਿਵਾਦ ਰਿਹਾ ਸੀ। ਉਸ ਮੌਕੇ ਨਰਿੰਦਰ ਸਿੰਘ ਬਾੜਾ ਨਿਰਮਲ ਸਿੰਘ ਕਾਹਲੋਂ ਅਤੇ ਸੇਵਾ ਸਿੰਘ ਸੇਖਵਾਂ ਦੇ ਕਰੀਬੀਆਂ ’ਚ ਗਿਣੇ ਜਾਂਦੇ ਰਹੇ ਸਨ। ਬਾਅਦ ’ਚ ਹੁਣ ਜਦੋਂ ਭਾਜਪਾ ਨਾਲੋਂ ਤੋੜ-ਵਿਛੋੜਾ ਹੋ ਚੁੱਕਾ ਹੈ ਤੇ ਇਸ ਹਲਕੇ ਅੰਦਰ ਅਕਾਲੀ ਦਲ ਨੇ ਆਪਣੀ ਟਿਕਟ ’ਤੇ ਚੋਣ ਲੜਨੀ ਹੈ ਤਾਂ ਬਿਕਰਮ ਸਿੰਘ ਮਜੀਠੀਆ ਨੇ ਪਹਿਲ ਕਰ ਕੇ ਪਰਮਵੀਰ ਸਿੰਘ ਲਾਡੀ ਤੇ ਨਰਿੰਦਰ ਸਿੰਘ ਬਾੜਾ ਨੂੰ ਇਕੱਠੇ ਕਰ ਦਿੱਤਾ। ਇਸੇ ਕਾਰਣ ਕਿਸੇ ਸਮੇਂ ਇਕ-ਦੂਜੇ ਦੇ ਸਿਆਸੀ ਵਿਰੋਧੀ ਰਹੇ ਇਹ ਦੋਵੇਂ ਅਕਾਲੀ ਆਗੂ ਅੱਜਕਲ ਹਰ ਸਟੇਜ ਅਤੇ ਪਾਰਟੀ ਦੀ ਕਾਰਵਾਈ ’ਚ ਇਕੱਠੇ ਦੇਖੇ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

ਹੁਣ ਇਸ ਹਲਕੇ ’ਚ ਅਕਾਲੀ ਦਲ ਦੀ ਟਿਕਟ ਨੂੰ ਲੈ ਕੇ ਅੰਦਰੂਨੀ ਘਮਾਸਾਨ ਚਲ ਰਿਹਾ ਹੈ, ਕਿਉਂਕਿ ਹਲਕੇ ਦੀ ਸੀਟ ਅਨਸੂਚਿਤ ਜਾਤੀ ਦੇ ਉਮੀਦਵਾਰ ਲਈ ਰਾਖਵੀਂ ਹੈ, ਜਿਸ ਤੋਂ ਨਾ ਤਾਂ ਪਰਮਵੀਰ ਲਾਡੀ ਚੋਣ ਲੜ ਸਕਦੇ ਹਨ ਅਤੇ ਨਾ ਹੀ ਨਰਿੰਦਰ ਸਿੰਘ ਬਾੜਾ ਜਾਂ ਜਨਰਲ ਸ਼੍ਰੇਣੀ ਵਾਲਾ ਕੋਈ ਹੋਰ ਆਗੂ ਇਥੋਂ ਚੋਣ ਲੜ ਸਕਦਾ ਹੈ। ਇਸ ਲਈ ਪਾਰਟੀ ਨੂੰ ਇਥੋਂ ਕਿਸੇ ਜੇਤੂ ਸਮਰੱਥਾ ਵਾਲੇ ਅਨਸੂਚਿਤ ਭਾਈਚਾਰੇ ਦੇ ਆਗੂ ’ਤੇ ਦਾਅ ਖੇਡਣਾ ਪਵੇਗਾ। ਇਸ ਲਈ ਲਾਡੀ ਅਤੇ ਬਾੜਾ ਦਾ ਧੜਾ ਇਸ ਕੋਸ਼ਿਸ਼ ਵਿਚ ਹੈ ਕਿ ਉਨਾਂ ਦੇ ਕਿਸੇ ਕਰੀਬੀ ਨੂੰ ਟਿਕਟ ਮਿਲੇ ਜਦੋਂ ਕਿ ਕੁਝ ਆਗੂ ਜ਼ਿਲਾ ਪ੍ਰਧਾਨ ਬੱਬੇਹਾਲੀ ਦੇ ਸਿੱਧੇ ਸੰਪਰਕ ’ਚ ਹਨ, ਜੋ ਇਹ ਮੰਨ ਕੇ ਸਰਗਰਮ ਹਨ ਕਿ ਹਲਕੇ ਦੀ ਟਿਕਟ ਉਨ੍ਹਾਂ ਨੂੰ ਮਿਲੇਗੀ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਕਿਹੜੇ ਪ੍ਰਮੁੱਖ ਆਗੂ ਹਨ ਟਿਕਟ ਦੇ ਦਾਅਵੇਦਾਰ?
ਇਸ ਹਲਕੇ ਨਾਲ ਸਬੰਧਤ ਆਗੂ ਕਮਲਜੀਤ ਚਾਵਲਾ ਲੰਮਾ ਸਮਾਂ ਭਾਜਪਾ ’ਚ ਰਹੇ ਹਨ, ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ ਅਤੇ ਜੋ ਪਿੰਡ ਮੇਘੀਆਂ ਦੇ ਸਰਪੰਚ ਰਹਿਣ ਦੇ ਇਲਾਵਾ ਭਾਜਪਾ ਦੇ ਐੱਸ. ਸੀ. ਮੋਰਚੇ ਦੇ ਸੂਬਾਈ ਉੱਪ-ਪ੍ਰਧਾਨ ਰਹਿਣ ਤੋਂ ਬਾਅਦ ਉਹ ਜ਼ਿਲਾ ਭਾਜਪਾ ਦੇ ਜਨਰਲ ਸਕੱਤਰ ਸਨ। ਉਹ ਖੇਤੀ ਕਾਨੂੰਨਾਂ ਦੇ ਵਿਵਾਦ ਦੌਰਾਨ ਭਾਜਪਾ ’ਚ ਰਹਿੰਦਿਆਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਰੋਸ ਜ਼ਾਹਿਰ ਕਰਨ ਦੇ ਬਾਅਦ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ’ਚ ਸ਼ਾਮਲ ਕਰਵਾਇਆ ਸੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਤੇ ਮੌਜੂਦਾ ਕੌਂਸਲਰ ’ਚ ਝੜਪ, ਚਲਾਈਆਂ ਅਨ੍ਹੇਵਾਹ ਗੋਲੀਆਂ (ਤਸਵੀਰਾਂ)

ਇਸੇ ਤਰ੍ਹਾਂ ਕਰੀਬ 15 ਸਾਲ ਬਹੁਜਨ ਸਮਾਜ ਪਾਰਟੀ ’ਚ ਰਹਿ ਚੁੱਕੇ ਰਮਨ ਕੁਮਾਰ ਵੀ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ, ਜੋ ਗੁਰਦਾਸਪੁਰ ਦੇ ਵਸਨੀਕ ਹਨ। ਉਹ ਤਿੰਨ ਵਾਰ ਬਸਪਾ ਦੇ ਜ਼ਿਲਾ ਪ੍ਰਧਾਨ, ਇਕ ਵਾਰ ਯੂਥ ਵਿੰਗ ਦੇ ਪ੍ਰਧਾਨ ਤੇ ਸੂਬਾਈ ਜਨਰਲ ਸਕੱਤਰ ਰਹਿਣ ਦੇ ਬਾਅਦ ਕੁਝ ਸਮਾਂ ਪਹਿਲਾਂ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਰਮਨ ਕੁਮਾਰ ਆਦਮਪੁਰ ਦੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਖਾਸ ਹਨ ਤੇ ਪਵਨ ਕੁਮਾਰ ਟੀਨੂੰ ਦੇ ਕਹਿਣ ’ਤੇ ਉਹ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਉਹ ਕਿਸੇ ਧੜੇ ਨਾਲ ਜੁੜਨ ਦੀ ਬਜਾਏ ਸਾਂਝੇ ਤੌਰ ’ਤੇ ਕੰਮ ਕਰ ਕੇ ਟਿਕਟ ਪ੍ਰਾਪਤ ਕਰਨ ਦੀ ਦੌੜ ’ਚ ਹਨ। ਉਹ ਮਜੀਠੀਆ ਨੂੰ ਵੀ ਮਿਲ ਚੁੱਕੇ ਹਨ, ਜਿਸ ਦੇ ਬਾਅਦ ਉਨ੍ਹਾਂ ਨੇ ਅੱਜ ਪਰਮਵੀਰ ਲਾਡੀ ਦੇ ਗ੍ਰਹਿ ਵਿਖੇ ਲਾਡੀ ਅਤੇ ਬਾੜਾ ਸਮੇਤ ਹੋਰ ਆਗੂਆਂ ਨਾਲ ਮੀਟਿੰਗ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਸਮੁੰਦਰੀ ਤੂਫਾਨ ’ਚ ਲਾਪਤਾ ਹੋਏ ਇਕ ਹੋਰ ਨੌਜਵਾਨ ਦੀ ਪਿੰਡ ਪੁੱਜੀ ਲਾਸ਼, ਪਰਿਵਾਰ ’ਚ ਮਚਿਆ ਚੀਕ-ਚਿਹਾੜਾ

ਇਸ ਜ਼ਿਲੇ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਦੀਨਾਨਗਰ ਹਲਕੇ ਅੰਦਰ ਪਰਮਵੀਰ ਸਿੰਘ ਲਾਡੀ ਤੇ ਨਰਿੰਦਰ ਸਿੰਘ ਬਾੜਾ ਨੂੰ ਅਕਾਲੀ ਦਲ ਦੀਆਂ ਗਤੀਵਿਧੀਆਂ ਦੀ ਅਗਵਾਈ ਸੌਂਪੀ ਹੋਈ ਹੈ ਅਤੇ ਇਹ ਦੋਵੇਂ ਆਗੂ ਅੰਮ੍ਰਿਤਸਰ ਨਾਲ ਸਬੰਧਤ ਰਵੀ ਮੋਹਨ ਨੂੰ ਇਸ ਹਲਕੇ ਦੀ ਟਿਕਟ ਦਿਵਾਉਣ ਦੀ ਕੋਸ਼ਿਸ਼ ’ਚ ਹਨ। ਰਵੀ ਮੋਹਨ ਕੁਝ ਸਮਾ ਪਹਿਲਾਂ ਹੀ ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਲਾਡੀ ਅਤੇ ਬਾੜਾ ਦਾ ਧੜਾ ਰਵੀ ਮੋਹਨ ਦੀ ਦਾਅਵੇਦਾਰੀ ਨੂੰ ਇਹ ਕਹਿ ਕੇ ਸਭ ਤੋਂ ਮਜ਼ਬੂਤ ਦੱਸ ਰਿਹਾ ਹੈ ਕਿ ਬਿਕਰਮ ਮਜੀਠੀਆ ਦਾ ਉਨ੍ਹਾਂ ਨੂੰ ਥਾਪੜਾ ਪ੍ਰਾਪਤ ਹੈ, ਜਿਸ ਕਾਰਣ ਟਿਕਟ ਰਵੀ ਮੋਹਨ ਨੂੰ ਮਿਲਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ’ਚ ਹਲਕਾ ਦੀਨਾਨਗਰ ਅੰਦਰ ਅਕਾਲੀ ਦਲ ਦੀ ਟਿਕਟ ਦੇ ਮਾਮਲੇ ’ਚ ‘ਇਕ ਅਨਾਰ ਸੌ ਬੀਮਾਰ’ ਵਾਲੀ ਕਹਾਵਤ ਸਿੱਧ ਹੋ ਰਹੀ ਹੈ ਤੇ ਰੌਚਕ ਗੱਲ ਇਹ ਹੈ ਕਿ ਟਿਕਟ ਮੰਗ ਰਹੇ ਆਗੂਆਂ ’ਚੋਂ ਇਕ ਵੀ ਆਗੂ ਦਾ ਪੁਰਾਣਾ ਪਿਛੋਕੜ ਅਕਾਲੀ ਦਲ ਨਾਲ ਸਬੰਧਤ ਨਹੀਂ ਹੈ ਤੇ ਸਾਰੇ ਆਗੂ ਦੂਸਰੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਹਨ।


author

rajwinder kaur

Content Editor

Related News