ਅੰਮ੍ਰਿਤਸਰ ਦੇ ਸੌ ਫੁੱਟੀ ਰੋਡ ’ਤੇ ਵਾਰਦਾਤ, ਹਥਿਆਰਾਂ ਦੀ ਨੋਕ ’ਤੇ ਰਾਹਗੀਰ ਤੋਂ ਖੋਹੀ ਐਕਟਿਵਾ

Thursday, Nov 24, 2022 - 11:39 AM (IST)

ਅੰਮ੍ਰਿਤਸਰ ਦੇ ਸੌ ਫੁੱਟੀ ਰੋਡ ’ਤੇ ਵਾਰਦਾਤ, ਹਥਿਆਰਾਂ ਦੀ ਨੋਕ ’ਤੇ ਰਾਹਗੀਰ ਤੋਂ ਖੋਹੀ ਐਕਟਿਵਾ

ਅੰਮ੍ਰਿਤਸਰ (ਗੁਰਿੰਦਰ ਸਾਗਰ)- ਪੰਜਾਬ ਦਾ ਮਾਹੌਲ ਦਿਨੋ-ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਲੁੱਟ-ਖੋਹ ਅਤੇ ਖੂਨ-ਖ਼ਰਾਬਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਸੌ ਫੁੱਟੀ ਰੋਡ ’ਤੇ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਐਕਟਿਵਾ ਸਵਾਰ ਨੌਜਵਾਨ ਘਰ ਵਾਪਸ ਆ ਰਿਹਾ ਸੀ ਕਿ ਰਸਤੇ ’ਚ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਉਸਦੀ ਐਕਟਿਵਾ ਖੋਹ ਲਈ। 

ਇਹ ਵੀ ਪੜ੍ਹੋ- ਦਾਜ 'ਚ ਨਹੀਂ ਲਿਆਂਦੀ ਕਾਰ, ਲਾਲਚੀ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਨੂੰਹ ਨੂੰ ਪਿਆਈ ਜ਼ਹਿਰੀਲੀ ਦਵਾਈ

ਇਹ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ ਹਨ ਕਿ ਰਸਤੇ 'ਚ ਤਿੰਨ ਲੁਟੇਰੇ ਖੜ੍ਹੇ ਹੋ ਗਏ, ਜਿਸ ਦੌਰਾਨ ਐਕਟਿਵਾ 'ਤੇ ਸਵਾਰ ਵਿਅਕਤੀ ਆਉਂਦੇ ਦੇਖ ਇਕ ਲੁਟੇਰਾ ਉਸ ਦੇ ਅੱਗੇ ਖੜ੍ਹਾ ਹੋ ਗਿਆ ਅਤੇ ਦੂਜੇ ਦੋ ਲੁਟੇਰੇ ਐਕਟਿਵਾ ਸਵਾਰ ਦੇ ਪਿੱਛੇ ਖੜ੍ਹੇ ਹੋ ਗਏ ਅਤੇ ਐਕਟਿਵਾ ਸਵਾਰ ਨੌਜਵਾਨ ਨੂੰ ਧਮਕੀਆਂ ਦੇਣ ਲੱਗ ਪਏ। ਜਿਸ ਤੋਂ ਬਾਅਦ ਇਕ ਹਥਿਆਰਬੰਦ ਲੁਟੇਰੇ ਨੇ ਐਕਟਿਵਾ ਸਵਾਰ ਨੌਜਵਾਨ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਐਕਟਿਵਾ ਸਵਾਰ ਨੌਜਵਾਨ ਨੇ ਆਪਣੀ ਜਾਨ ਬਚਾਈ ਤੇ ਐਕਟੀਵਾ ਉਨ੍ਹਾਂ ਦੇ ਹੱਥ ਫੜਾ ਕੇ ਚਲਾ ਗਿਆ। ਲੁਟੇਰੇ ਨੌਜਵਾਨ ਦੀ ਐਕਟਿਵਾ ਲੈ ​​ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਥਾਂ 'ਤੇ ਸੋ ਫੁੱਟੀ ਰੋਡ 'ਤੇ ਕੁਝ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਹੁਣ ਤੱਕ ਪੁਲਸ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ।


author

Shivani Bassan

Content Editor

Related News