ਦਰਿਆ ਬਿਆਸ ਇਲਾਕੇ ਦੇ ਪਿੰਡਾਂ ''ਚੋਂ 400 ਲਿਟਰ ਲਾਹਣ ਸਮੇਤ ਮੁਲਜ਼ਮ ਕਾਬੂ

Sunday, Oct 13, 2024 - 01:20 PM (IST)

ਬਟਾਲਾ/ਨੌਸ਼ਹਿਰਾ ਮੱਝਾ ਸਿੰਘ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ, ਆਰ.ਕੇ. ਇੰਟਰਪ੍ਰਾਈਜ਼ਜ਼ ਤੇ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਪਿੰਡਾਂ ਚ ਰੇਡ ਦੌਰਾਨ 400 ਲਿਟਰ ਲਾਹਣ ਸਮੇਤ ਮੁਲਜ਼ਮ ਕਾਬੂ ਕੀਤਾ ਗਿਆ। ਐਕਸਾਈਜ਼ ਇੰਸਪੈਕਟਰ ਪੰਕਜ ਮਲਹੋਤਰਾ ਤੇ ਆਰ.ਕੇ. ਇੰਟਰਪ੍ਰਾਈਜ਼ਜ਼ ਦੇ ਜੀ.ਐੱਮ ਗੁਰਪ੍ਰੀਤ ਗੋਪੀ ਉੱਪਲ ਨੇ ਦਸਿਆ ਕਿ ਜ਼ਿਲਾ ਸਹਾਇਕ ਐਕਸਾਈਜ਼ ਕਮਿਸ਼ਨਰ ਸੁਖਵਿੰਦਰ ਸਿੰਘ ਤੇ ਐੱਸ.ਐੱਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਵੱਲੋਂ ਰੇਡ ਪਾਰਟੀ ਨੂੰ ਦਿੱਤੀਆਂ ਸਖ਼ਤ ਹਦਾਇਤਾਂ ’ਤੇ ਅਮਲ ਕਰਦਿਆਂ ਐਕਸਾਈਜ਼ ਈ.ਟੀ.ਓ ਹੇਮੰਤ ਸ਼ਰਮਾ, ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐੱਸ.ਐੱਚ.ਓ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ.ਐੱਸ.ਆਈ ਸਰੂਪ ਸਿੰਘ, ਏ.ਐੱਸ.ਆਈ ਬਲਵਿੰਦਰ ਸਿੰਘ, ਸਰਕਲ ਇੰਚਾਰਜ ਸਾਬੀ ਤੇ ਅਧਾਰਿਤ ਰੇਡ ਪਾਰਟੀ ਟੀਮ ਵਲੋਂ ਬਿਆਸ ਦਰਿਆ ਦੇ ਇਲਾਕੇ ਵਿਚਲੇ ਪਿੰਡਾਂ ਤਲਵਾੜਾ, ਬਹਾਦੁਰਪੁਰ, ਬੁੱਢਾ ਬਾਲਾ, ਛਿਛਰੇਵਾਲ, ਮਾੜੀ ਪੰਨਵਾਂ, ਮੋਜ਼ਪੁਰ, ਡੋਗਰ ਮਹੇਸ਼, ਰਜੋਆ, ਭੇਟ ਪੱਤਣ, ਮਾੜੀ ਬੁੱਚੀਆਂ, ਕਠਾਣਾ ’ਚ ਤਲਾਸ਼ੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਿਹਾ ਸੀ।

ਇਹ ਵੀ ਪੜ੍ਹੋ-  ਜਾਇਦਾਦ ਨੂੰ ਲੈ ਕੇ 2 ਭਰਾਵਾਂ ’ਚ ਤਕਰਾਰ, ਭਰਜਾਈ ਨਾਲ ਕੀਤੀ ਸ਼ਰਮਨਾਕ ਹਰਕਤ

ਫਿਰ ਖਾਸ ਪੁਲਸ ਸੂਤਰ ਨੇ ਇਤਲਾਹ ਦਿੱਤੀ ਕਿ ਪਿੰਡ ਮੋਜਪੁਰ ਨੇੜੇ ਦਰਿਆ ਦੇ ਕੰਢੇ ਬਰੇਤੇ ’ਚ ਕਿਸੇ ਵਲੋਂ ਵੱਡੀ ਮਾਤਰਾ ’ਚ ਲਾਹਣ ਲੁਕਾ ਕੇ ਰੱਖੀ ਹੋਈ ਹੈ। ਜਦੋਂ ਰੇਡ ਪਾਰਟੀ ਟੀਮ ਮੌਕੇ ’ਤੇ ਪਹੁੰਚੀ ਤੇ ਤਲਾਸ਼ੀ ਦੌਰਾਨ 1 ਲੋਹੇ ਦਾ ਡਰੰਮ, 2 ਪਲਾਸਟਿਕ ਬਾਲਟੀਆਂ ਤੇ 1 ਸਿਲਵਰ ਬਾਲਟੇ ’ਚ 400 ਲਿਟਰ ਲਾਹਣ ਸਮੇਤ ਮੁਲਜ਼ਮ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮ ਖਿਲਾਫ ਸਬੰਧਿਤ ਥਾਣੇ ’ਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਸਿਪਾਹੀ ਮਨਦੀਪ, ਹੌਲਦਾਰ ਗਗਨ, ਹੌਲਦਾਰ ਨਰਿੰਦਰ, ਬਲਜੀਤ, ਮਾਸਟਰ, ਅਜੇ ਸਿੰਘ, ਅਮਰਜੀਤ ਖੰਡੋ, ਮੇਵਾ, ਅਮਰ, ਰਾਜਬੀਰ, ਗੋਲਡੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


Shivani Bassan

Content Editor

Related News