ਭਗੌੜੇ ਕਰਾਰ ਵਿਅਕਤੀ ਨੂੰ ਫੜਣ ਗਈ CIA ਸਟਾਫ ਗੁਰਦਾਸਪੁਰ ਦੀ ਟੀਮ ਨਾਲ ਵਿਅਕਤੀ ਨੇ ਕੀਤਾ ਗਾਲੀ ਗਲੋਚ
Wednesday, May 18, 2022 - 02:42 PM (IST)

ਗੁਰਦਾਸਪੁਰ (ਹੇਮੰਤ) - ਮਾਨਯੋਗ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਇਕ ਵਿਅਕਤੀ ਨੂੰ ਫੜਣ ਲਈ ਗਈ ਸੀ.ਆਈ.ਏ ਸਟਾਫ ਗੁਰਦਾਸਪੁਰ ਦੀ ਟੀਮ ਨਾਲ ਗਾਲੀ ਗਲੋਚ ਕਰਨ, ਇਕ ਸਹਾਇਕ ਸਬ ਇੰਸਪੈਕਟਰ ਦੀ ਵਰਦੀ ਪਾੜਨ ਅਤੇ ਦੂਜੇ ਦੀ ਪੱਗ ਲਾਹੁਣ ਵਾਲੇ ਵਿਅਕਤੀ ਖ਼ਿਲਾਫ਼ ਧਾਰਾ 186,353,506 ਦੇ ਤਹਿਤ ਥਾਣਾ ਤਿੱਬੜ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਸਬ ਇੰਸਪੈਕਟਰ ਇੰਮੈੂਅਲ ਮੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ ਸਟਾਫ ਗੁਰਦਾਸਪੁਰ ਦੇ ਇੰਚਾਰਜ਼ ਇੰਸਪੈਕਟਰ ਵਿਸ਼ਵ ਨਾਥ ਸਮੇਤ ਪੁਲਸ ਪਾਰਟੀ ਅਤੇ ਏ.ਐੱਸ.ਆਈ ਹੇਮ ਰਾਜ ਇੰਚਾਰਜ਼ ਪੀ.ਓ ਸਟਾਫ ਗੁਰਦਾਸਪੁਰ ,ਏ.ਐੱਸ.ਆਈ ਰੂਪ ਲਾਲ ਨਾਲ ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਨੂੰ ਮੁਕੱਦਮਾ ਨੰਬਰ 62 ਮਿਤੀ 24-7-18 ਜ਼ੁਰਮ 364,307,452,120 ਬੀ, 148,149 ,25-54-59 ਆਰਮਜ਼ ਐਕਟ ਥਾਣਾ ਤਿੱਬੜ ਵਿਚ ਇਲਾਕਾ ਮੈਜਿਸਟ੍ਰੇਟ ਵੱਲੋਂ ਭਗੌੜਾ ਐਲਾਨ ਕੀਤਾ ਗਿਆ ਸੀ, ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਗਏ।
ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ
ਇਸ ਦੌਰਾਨ ਤਹਿਸ ਵਿਚ ਆ ਕੇ ਉਕਤ ਵਿਅਕਤੀ ਨੇ ਗਾਲੀ ਗਲੋਚ ਕਰਨ ਦੇ ਨਾਲ-ਨਾਲ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਇਲਾਵਾ ਦੋਸ਼ੀ ਨੇ ਏ.ਐੱਸ.ਆਈ ਹੇਮਰਾਜ ਨੂੰ ਗਲੇ ਤੋਂ ਫੜ ਕੇ ਉਸ ਦੀ ਵਰਦੀ ਦੇ ਬਟਨ ਤੋੜ ਦਿੱਤੇ। ਇਸ ਦੌਰਾਨ ਖਿੱਚ ਧੂਹ ਦੌਰਾਨ ਹੱਥ ਮਾਰ ਕੇ ਏ.ਐੱਸ.ਆਈ ਰੂਪ ਲਾਲ ਦੀ ਵਰਦੀ ਵਾਲੀ ਪੱਗ ਲਾਹ ਦਿੱਤੀ। ਦੋਸ਼ੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ।