ਵਿਦੇਸ਼ ਭੇਜਣ ਦੀ ਆੜ ’ਚ ਮਾਰੀ 2 ਲੱਖ 60 ਹਜ਼ਾਰ ਰੁਪਏ ਦੀ ਠੱਗੀ
Friday, May 13, 2022 - 03:37 PM (IST)

ਗੁਰਦਾਸਪੁਰ (ਜੀਤ ਮਠਾਰੂ) - ਥਾਣਾ ਕਾਹਨੂੰਵਾਨ ਦੀ ਪੁਲਸ ਨੇ ਵਿਦੇਸ਼ ਭੇਜਣ ਦੀ ਆੜ ਹੇਠ 2 ਲੱਖ 60 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਜੇ ਮਸੀਹ ਪੁੱਤਰ ਬਚਨ ਮਸੀਹ ਵਾਸੀ ਕੋਟ ਯੋਗਰਾਜ ਨੇ ਦੱਸਿਆ ਕਿ ਲਵਲੀ ਸਿੰਘ ਵਾਸੀ ਵੜੈਚ ਨੇ ਉਸ ਤੋਂ ਅਤੇ ਵਿਕਰਮ ਮਸੀਹ ਤੋਂ 2 ਲੱਖ 60 ਹਜ਼ਾਰ ਰੁਪਏ ਲੈ ਕੇ ਜੋਰਡਨ ਭੇਜਿਆ ਸੀ ਪਰ ਉਸ ਨੇ ਉਨ੍ਹਾਂ ਨੂੰ ਜੋਰਡਨ ਵਿੱਚ ਕਿਸੇ ਵੀ ਕੰਮ 'ਤੇ ਨਹੀਂ ਲਗਵਾਇਆ।
ਇੱਕ ਮਹੀਨਾ ਖੱਜਲ ਖੁਆਰ ਹੋਣ ਤੋਂ ਬਾਅਦ ਉਹ ਆਪਣੇ ਘਰੋਂ ਟਿਕਟਾਂ ਦੇ ਪੈਸੇ ਮੰਗਵਾ ਕੇ ਇੰਡੀਆ ਵਾਪਿਸ ਆ ਗਏ। ਪੰਜਾਬ ਆਉਣ ’ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਇੰਨਕੁਆਰੀ ਉਪ ਕਪਤਾਨ ਪੁਲਸ ਨੂੰ ਕੀਤੀ ਗਈ। ਪੁਲਸ ਨੇ ਦਿੱਤੀ ਰਿਪੋਰਟ ਦੇ ਆਧਾਰ 'ਤੇ ਲਵਨੀ ਸਿੰਘ ਵਾਸੀ ਵੜੈਚ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।