ਨਸ਼ੇ ਦੀ ਹਾਲਤ ’ਚ ਹਵਾਈ ਫ਼ਾਇਰ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ, ਇਕ ਪਿਸਤੌਲ, 5 ਰੌਂਦ ਜ਼ਿੰਦਾ ਸਣੇ ਕਾਰਤੂਸ ਬਰਾਮਦ
Sunday, Oct 08, 2023 - 12:36 PM (IST)

ਗੁਰਦਾਸਪੁਰ (ਵਿਨੋਦ, ਹਰਮਨ)- ਸਿਟੀ ਪੁਲਸ ਗੁਰਦਾਸਪੁਰ ਨੇ ਨਸ਼ੇ ਦੀ ਹਾਲਤ ਵਿਚ ਆਪਣੀ ਪਿਸਟਲ ਨਾਲ ਹਵਾਈ ਫ਼ਾਇਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਉਪਰੰਤ ਧਾਰਾ-366 ਅਤੇ 27-54-59 ਦੇ ਤਹਿਤ ਮਾਮਲਾ ਦਰਜ ਕਰ ਕੇ ਇਕ ਪਿਸਟਲ-32 ਬੋਰ, 5 ਰੋਂਦ ਜ਼ਿੰਦਾ ਅਤੇ 2 ਚੱਲੇ ਹੋਏ ਕਾਰਤੂਸ ਬਰਾਮਦ ਕੀਤੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ਦੀ ਵੱਡੀ ਵਾਰਦਾਤ, ਨਵਜੰਮਿਆ ਬੱਚਾ ਚੋਰੀ, 14 ਸਾਲਾਂ ਬਾਅਦ ਘਰ ਆਈਆਂ ਸਨ ਖੁਸ਼ੀਆਂ
ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਜੈ ਸਿੰਘ ਨੇ ਦੱਸਿਆ ਕਿ 5-6 ਅਕਤੂਬਰ ਦੀ ਦਰਮਿਆਨੀ ਰਾਤ ਇਕ ਸ਼ਿਕਾਇਤ ਹੈਲਪ ਲਾਇਨ 122 ’ਤੇ ਆਈ ਕਿ ਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਿੱਬੜੀ ਰੋਡ ਗੁਰਦਾਸਪੁਰ ਨੇ ਦੋਸ਼ ਲਗਾਇਆ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਸਾਹਮਣੇ ਫ਼ਾਇਰ ਕੀਤੇ ਹਨ ਅਤੇ ਉਸ ਨੇ ਵੀ ਆਪਣੇ ਬਚਾ ਲਈ ਆਪਣੇ ਪਿਸਟਲ-32 ਬੋਰ ਨਾਲ 2 ਫ਼ਾਇਰ ਕੀਤੇ ਹਨ, ਜਿਸ ’ਤੇ ਜਦ ਪਹੁੰਚ ਕੇ ਮਨਦੀਪ ਸਿੰਘ ਦੇ ਘਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਬਾਹਰ ਤੋਂ ਕੋਈ ਵੀ ਵਿਅਕਤੀ ਮਨਦੀਪ ਸਿੰਘ ਦੇ ਘਰ ਦੇ ਸਾਹਮਣੇ ਆਉਂਦਾ ਦਿਖਾਈ ਨਹੀਂ ਦਿੱਤਾ ਅਤੇ ਮਨਦੀਪ ਸਿੰਘ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਘਰੋਂ ਖ਼ਿਸਕ ਗਿਆ।
ਇਹ ਵੀ ਪੜ੍ਹੋ- ਜਾਣੋ ਕੌਣ ਹੈ ਇਜ਼ਰਾਈਲ ਨੂੰ ਦਹਿਲਾਉਣ ਵਾਲਾ ਸੰਗਠਨ ਹਮਾਸ, ਜਿਸ ਨੇ ਦਾਗੇ 5000 ਰਾਕੇਟ
ਬੀਤੇ ਦਿਨ ਦੁਬਾਰਾ ਪੁਲਸ ਪਾਰਟੀ ਮਨਦੀਪ ਸਿੰਘ ਦੇ ਘਰ ਪਹੁੰਚੀ, ਜਿੱਥੇ ਮਨਦੀਪ ਸਿੰਘ ਦਾ ਪਿਤਾ ਮਹਿੰਦਰ ਸਿੰਘ ਘਰ ਹਾਜ਼ਰ ਮਿਲਿਆ, ਜਿਸ ਨੇ ਦੱਸਿਆ ਕਿ ਉਸ ਦੇ ਲੜਕੇ ਮਨਦੀਪ ਸਿੰਘ ਨੇ ਸ਼ਰਾਬ ਜ਼ਿਆਦਾ ਪੀਤੀ ਹੋਣ ਕਰ ਕੇ ਆਪਣੇ ਲਾਇਸੈਂਸੀ ਪਿਸਟਲ ਨਾਲ 2 ਫ਼ਾਇਰ ਕੀਤੇ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਰ ਦੀ ਸਰਚ ਕਰਨ ’ਤੇ ਚੱਲੇ ਹੋਏ 2 ਕਾਰਤੂਸਾਂ ਦੇ ਖੋਲ ਅਤੇ ਬੈੱਡ ਦੀ ਢੋਅ ’ਚੋਂ ਇਕ ਪਿਸਟਲ 7.65 ਐੱਮ. ਐੱਮ., 32 ਬੋਰ ਸਮੇਤ ਲਾਇਸੈਂਸ, 5 ਰੌਂਦ ਜ਼ਿੰਦਾ ਬਰਾਮਦ ਹੋਏ। ਮੁਲਜ਼ਮ ਵੱਲੋਂ ਨਸ਼ੇ ਦੀ ਹਾਲਤ ਵਿਚ ਹਵਾਈ ਫਾਇਰ ਕਰ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ। ਜਿਸ ’ਤੇ ਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਸੁਨਿਆਰੇ ਦੀ ਕੋਠੀ ਦੇ ਬਾਹਰ ਅਣਪਛਾਤਿਆਂ ਵਲੋਂ ਫਾਇਰਿੰਗ, ਗੈਂਗਸਟਰ ਹੈਰੀ ਦੇ ਨਾਂ 'ਤੇ ਕੀਤੀ ਜਾ ਰਹੀ ਫਿਰੌਤੀ ਦੀ ਮੰਗ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8