ਜੁੱਤੀਆਂ ਸਮੇਤ ਮੰਦਰ ’ਚ ਦਾਖ਼ਲ ਹੋ ਕੇ ਨਸ਼ਾ ਕਰਨ ਵਾਲੀ ਔਰਤ ਗ੍ਰਿਫ਼ਤਾਰ, ਬਾਥਰੂਮ ’ਚੋਂ ਮਿਲਿਆ ਨਸ਼ੇ ਦਾ ਸਾਮਾਨ

Monday, Jul 10, 2023 - 11:09 AM (IST)

ਜੁੱਤੀਆਂ ਸਮੇਤ ਮੰਦਰ ’ਚ ਦਾਖ਼ਲ ਹੋ ਕੇ ਨਸ਼ਾ ਕਰਨ ਵਾਲੀ ਔਰਤ ਗ੍ਰਿਫ਼ਤਾਰ, ਬਾਥਰੂਮ ’ਚੋਂ ਮਿਲਿਆ ਨਸ਼ੇ ਦਾ ਸਾਮਾਨ

ਅੰਮ੍ਰਿਤਸਰ (ਜ.ਬ.)- ਪਿੰਡ ਘਣੂਪੁਰ ਕਾਲੇ ਸਥਿਤ ਸ਼੍ਰੀ ਰਾਮ ਬਾਲਾ ਜੀ ਧਾਮ ਚੈਰੀਟੇਬਲ ਟਰੱਸਟ ਅੰਦਰ ਜੁੱਤੀਆਂ ਸਮੇਤ ਦਾਖਲ ਹੋ ਕੇ ਬਾਥਰੂਮ ਅੰਦਰ ਨਸ਼ਾ ਕਰਨ ਵਾਲੀ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਛੇਹਰਟਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੰਦਰ ਪ੍ਰਬੰਧਕ ਦੀਪਕ ਸ਼ਰਮਾ ਦੀ ਸ਼ਿਕਾਇਤ ’ਤੇ ਮੰਦਰ ਅੰਦਰ ਜੁੱਤੀਆਂ ਸਮੇਤ ਦਾਖ਼ਲ ਹੋ ਕੇ ਹਵਨ ਕੁੰਡ ਕੋਲ ਆਉਣ ਅਤੇ ਮੰਦਰ ਦੇ ਬਾਥਰੂਮ ਅੰਦਰ ਨਸ਼ਾ ਕਰਨ ਵਾਲੀ ਔਰਤ ਸੁਲਛਨਾ ਪਤਨੀ ਕੁਲਦੀਪ ਸ਼ਰਮਾ ਵਾਸੀ ਘਣੂਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਥਾਣਾ ਛੇਹਰਟਾ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਦੀਪਕ ਸ਼ਰਮਾ ਨੇ ਦੱਸਿਆ ਕਿ ਮੰਦਰ ਦੇ ਬਾਥਰੂਮ ਵਿਚੋਂ ਪੰਨੀ ਪੇਪਰ, ਸਿਲਵਰ ਪੇਪਰ ਸਮੇਤ ਨਸ਼ਾ ਕਰਨ ਦਾ ਹੋਰ ਸਾਮਾਨ ਬਰਾਮਦ ਹੋਇਆ ਹੈ। ਜੁੱਤੀਆਂ ਸਮੇਤ ਮੰਦਰ ਦੇ ਅੰਦਰ ਦਾਖ਼ਲ ਹੋਈ ਔਰਤ ਦੀ ਕਰਤੂਤ ਮੰਦਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਦੱਸੀ ਜਾ ਰਹੀ ਹੈ। ਪੁਲਸ ਸੂਤਰਾਂ ਮੁਤਾਬਕ ਇਹ ਔਰਤ ਜੋ ਨਸ਼ਾ ਕਰਨ ਦੀ ਆਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ : ਅਸ਼ਨੀਲ ਜੀ ਮਹਾਰਾਜ

ਮੰਦਰ ਦੇ ਗੱਦੀਨਸ਼ੀਨ ਮਹੰਤ ਸ੍ਰੀ 1008 ਅਸ਼ਨੀਲ ਜੀ ਮਹਾਰਾਜ ਨੇ ਦੱਸਿਆ ਕਿ ਇਸ ਔਰਤ ਵੱਲੋਂ ਜਾਣ ਬੁਝ ਕੇ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਕੀਤੀ ਇਸ ਕਾਰਗੁਜ਼ਾਰੀ ਮਗਰੋਂ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਦੇ ਇਸ ਮਨਸੂਬੇ ਮਗਰ ਹੋਰ ਕਿਹੜੇ-ਕਿਹੜੇ ਕਸੂਰਵਾਰ ਲੋਕ ਹਨ, ਨੂੰ ਬੇਪਰਦ ਕਰਨਾ ਚਾਹੀਦਾ ਹੈ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ : ਚੌਂਕੀ ਇੰਚਾਰਜ

ਘਣੂਪੁਰ ਕਾਲੇ ਚੌਂਕੀ ਇੰਚਾਰਜ ਐੱਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਤਫ਼ਤੀਸ਼ ਮੁਕੰਮਲ ਹੋਣ ’ਤੇ ਇਸ ਸੰਬੰਧੀ ਪੂਰਾ ਖੁਲਾਸਾ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News