ਲੋਹੇ ਦੀ ਰਾਡ ਮਾਰ ਕੇ ਔਰਤ ਨੂੰ ਕੀਤਾ ਗੰਭੀਰ ਜ਼ਖਮੀ

Friday, Dec 01, 2023 - 01:18 PM (IST)

ਲੋਹੇ ਦੀ ਰਾਡ ਮਾਰ ਕੇ ਔਰਤ ਨੂੰ ਕੀਤਾ ਗੰਭੀਰ ਜ਼ਖਮੀ

ਬਟਾਲਾ (ਸਾਹਿਲ)- ਪਿੰਡ ਸੋਹੀਆਂ ਵਿਖੇ ਇਕ ਔਰਤ ਨੂੰ ਲੋਹੇ ਦੀ ਰਾਡ ਮਾਰ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜਗੀਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਸੋਹੀਆਂ ਨੇ ਦੱਸਿਆ ਕਿ ਸਾਡੇ ਗੁਆਂਢੀਆਂ ਦੀ ਕਿਸੇ ਨਾਲ ਗਲੀ ਵਿਚ ਪਾਣੀ ਦੇ ਗਟਰ ਨੂੰ ਲੈ ਕੇ ਝਗੜ ਹੋ ਰਿਹਾ ਸੀ। 

ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

ਇਸ ਦੌਰਾਨ ਮੇਰਾ ਪੋਤਰਾ ਗੁਰਪ੍ਰਤਾਪ ਸਿੰਘ ਉਥੇ ਖੜ੍ਹਾ ਸੀ, ਜਿਸ ਨੂੰ ਮੈਂ ਲੈਣ ਲਈ ਗਈ ਤਾਂ ਝਗੜਾ ਕਰ ਰਹੇ ਵਿਅਕਤੀਆਂ ਨੇ ਮੇਰੇ ਸਿਰ ਲੋਹੇ ਦਾ ਰਾਡ ਮਾਰ ਕੇ ਮੈਨੂੰ ਲਹੂਲੁਹਾਨ ਕਰ ਦਿੱਤਾ। ਉਪਰੰਤ ਮੈਨੂੰ ਮੇਰੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਉਸ ਦੱਸਿਆ ਕਿ ਇਸ ਸਬੰਧੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਇੰਗਲੈਂਡ ਤੋਂ ਪਰਤੇ ਇਕਲੌਤੇ ਪੁੱਤ ਨੇ ਗਲ਼ ਲਾਈ ਮੌਤ, ਮਾਂ ਨੇ ਦੱਸਿਆ ਹੈਰਾਨੀਜਨਕ ਸੱਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News