ਹਿੰਦੂ ਦੇਵੀ ਦੇਵਤਿਆਂ ਪ੍ਰਤੀ ਅਪਸ਼ਬਦ ਬੋਲਣ 'ਤੇ ਹਿੰਦੂ ਸੰਗਠਨਾਂ 'ਚ ਗੁੱਸੇ ਦੀ ਲਹਿਰ

08/25/2020 9:12:42 PM

ਬਾਬਾ ਬਕਾਲਾ ਸਾਹਿਬ,(ਰਾਕੇਸ਼)- ਅੱਜ ਇਥੇ ਰਈਆ ਨਿਵਾਸੀ ਇਕ ਵਿਅਕਤੀ ਵੱਲੋਂ ਵੱਖ-ਵੱਖ ਹਿੰਦੂ ਦੇਵੀ ਦੇਵਤਿਆਂ ਅਤੇ ਖਾਸਕਰ ਸੀਤਾ ਮਾਤਾ ਜੀ ਪ੍ਰਤੀ ਫੇਸਬੁੱਕ 'ਤੇ ਪੋਸਟ ਪਾ ਕੇ ਅਪਸ਼ਬਦ ਲਿਖੇ ਜਾਣ 'ਤੇ ਜਿਥੇ ਹਿੰਦੂ ਬਰਾਦਰੀ ਦੇ ਮਨਾ ਨੂੰ ਭਾਰੀ ਠੇਸ ਪੁੱਜੀ ਹੈ, ਉਥੇ ਨਾਲ ਹੀ ਹੋਰ ਕਈ ਹਿੰਦੂ ਸੰਗਠਨਾਂ ਦੇ ਮਨ 'ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਅਨਸਰਾਂ ਨੂੰ ਤਰੁੰਤ ਨਕੇਲ ਪਾ ਕੇ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਅਜਿਹੇ ਅਨਸਰ ਕਿਸੇ ਵੀ ਧਰਮ ਜਾਂ ਦੇਵੀ ਦੇਵਤਿਆਂ ਪ੍ਰਤੀ ਅਪਸ਼ਬਦ ਨਾ ਬੋਲ ਸਕਣ। ਇਸੇ ਦੌਰਾਨ ਅੱਜ ਰਈਆ ਨਿਵਾਸੀ ਰਜਿੰਦਰ ਰਿਖੀ ਦੀ ਅਗਵਾਈ ਹੇਠ ਜਿਸ ਦੌਰਾਨ ਵਿਸ਼ਾਲ ਮੰਨਣ, ਆਸ਼ੀਸ਼ ਸ਼ਰਮਾ, ਸੁਮਿਤ ਕਾਲੀਆ, ਨਵਰੂਪ ਸਲਵਾਨ, ਅਮਿਤ ਕੁਮਾਰ, ਤੇਜਿੰਦਰ ਕੁਮਾਰ ਮੋਨੂੰ, ਸੰਜੀਵ ਸ਼ਰਮਾ, ਅਮਿਤ ਪਰਮਾਰ, ਵਿਕਾਸ ਸ਼ਰਮਾ, ਸੰਦੀਪ ਕੁਮਾਰ ਬੋਬੀ ਤੇ ਮੇਜਰ ਸਿੰਘ ਆਦਿ ਵੱਲੋਂ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਕਥਿਤ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ 'ਚ ਲਿਆਦੀ ਜਾਵੇ, ਨਹੀਂ ਤਾਂ ਉਹ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਮਜ਼ਬੁਰ ਹੋਣਗੇ, ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਬਿਆਸ ਦੀ ਪੁਲਿਸ ਨੇ ਵਿਸ਼ਾਲ ਮੰਨਣ ਪੁੱਤਰ ਅਸ਼ੋਕ ਕੁਮਾਰ ਮੰਨਣ ਦੇ ਬਿਆਨਾਂ ਦੇ ਅਧਾਰ 'ਤੇ ਕਥਿਤ ਦੋਸ਼ੀ ਸਾਹਬੀ ਪੁੱਤਰ ਨਰਿੰਦਰ ਸਿੰਘ ਵਾਸੀ ਰਈਆ ਦੇ ਖਿਲਾਫ ਜ਼ੇਰੇ ਦਫਾ 295 ਏ. ਆਈ. ਪੀ. ਸੀ. 67,67ਏ. ਆਈ. ਟੀ. ਐਕਟ. 2008 ਤਹਿਤ ਮੁਕੱਦਮਾ ਦਰਜ਼ ਕੀਤਾ ਹੈ।ਇਸੇ ਦੌਰਾਨ ਹੀ ਸ਼ਿਵ ਸੈਨਾ ਆਗੂ ਅਮਰਜੀਤ ਸਿੰਘ ਅੰਬਾ, ਦਲਜੀਤ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਨਵੀਨ ਖਡਵਾਲ ਆਦਿ ਵੱਲੋਂ ਵੀ ਡੀ. ਐੱਸ. ਪੀ. ਨੂੰ ਮੰਗ ਪੱਤਰ ਦੇ ਕੇ ਕਥਿਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


Bharat Thapa

Content Editor

Related News